Home / ਪੰਜਾਬ / ਲੱਖ ਦਾਤਾ ਲਾਲਾ ਵਾਲੇ ਪੀਰ ਦੇ ਦਰਬਾਰ ‘ਤੇ ਸਲਾਨਾ ਮੇਲਾ ਸ਼ੁਰੂ
ਲੱਖ ਦਾਤਾ ਲਾਲਾ ਵਾਲੇ ਪੀਰ ਦੇ ਦਰਬਾਰ ‘ਤੇ ਸਲਾਨਾ ਮੇਲਾ ਸ਼ੁਰੂ

ਲੱਖ ਦਾਤਾ ਲਾਲਾ ਵਾਲੇ ਪੀਰ ਦੇ ਦਰਬਾਰ ‘ਤੇ ਸਲਾਨਾ ਮੇਲਾ ਸ਼ੁਰੂ

ਸ਼ਾਹਕੋਟ/ਮਲਸੀਆਂ, 14 ਜੁਲਾਈ (ਅਜ਼ਾਦ) ਲੱਖ ਦਾਤਾ ਲਾਲਾ ਵਾਲੇ ਪੀਰ ਦੇ ਦਰਬਾਰ ਮੁਹੱਲਾ ਪੁਰਾਣੀ ਗਲੀ ਵਾਰਡ ਨੰ: 7 ਸ਼ਾਹਕੋਟ ਵਿਖੇ ਸਲਾਨਾ ਮੇਲਾ ਅੱਜ ਬੜੀ ਹੀ ਸ਼ਰਧਾਂ-ਭਾਵਨਾ ਨਾਲ ਸ਼ੁਰੂ ਹੋ ਗਿਆ । ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਦਰਬਾਰ ਤੇ ਨਤਮਸਤਕ ਹੋਈਆਂ । ਇਸ ਮੌਕੇ ਸਵੇਰ ਸਮੇਂ ਦਰਬਾਰ ਤੇ ਚਾਦਰ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ, ਉਪਰੰਤ ਲਾਲਾ ਵਾਲੇ ਪੀਰ ਦੀ ਅਰਦਾਸ ਕਰਕੇ ਮੇਲੇ ਦਾ ਅਰੰਭ ਕੀਤਾ ਗਿਆ । ਇਸ ਮੌਕੇ ਸਾਰਾ ਦਿਨ ਸੰਗਤਾਂ ਨੂੰ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ । ਇਸ ਮੌਕੇ ਮੇਲੇ ਦੇ ਮੁੱਖ ਪ੍ਰਬੰਧਕ ਸਤੀਸ਼ ਰਿਹਾਨ ਸਕੱਤਰ ਪੰਜਾਬ ਕਾਂਗਰਸ ਨੇ ਦੱਸਿਆ ਕਿ ਰਾਤ ਸਮੇਂ ਦਰਬਾਰ ‘ਤੇ ਚਿਰਾਗ ਰੌਸ਼ਨ ਕੀਤੇ ਜਾਣਗੇ, ਉਪਰੰਤ ਪੰਜਾਬ ਦੇ ਨਾਮਵਰ ਕਵਾਲ ਸ਼ੌਕਤ ਮਤੋਈ ਐਂਡ ਕਵਾਲ ਪਾਰਟੀ ਅਤੇ ਹੋਰ ਨਾਮਵਰ ਕਵਾਲ ਪਾਰਟੀਆਂ ਆਪਣਾ ਕਲਾਮ ਪੇਸ਼ ਕਰਨਗੀਆਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ, ਤਰਸੇਮ ਮਿੱਤਲ ਵਾਈਸ ਚੇਅਰਮੈਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ, ਗੁਲਸ਼ਨ ਸ਼ਰਮਾਂ, ਕਪਿਲ ਵਡੈਹਰਾ, ਮੋਹਿਤ ਪੂਰੀ, ਨਿਤਿਨ ਸ਼ਰਮਾ, ਰਾਜੂ ਬਾਵਾ ਕਰਤਾਰਪੁਰ, ਵਿੱਕੀ ਬਾਵਾ ਕਰਤਾਰਪੁਰ, ਰੋਹਿਤ ਚੱਢਾ ਕਰਤਾਰਪੁਰ, ਦਵਿੰਦਰ ਰਿਹਾਨ, ਗੌਰਵ ਸ਼ਾਮਾ, ਕਾਲੀ ਰਿਹਾਨ, ਸੁਸ਼ੀਲ ਰਿਹਾਨ, ਦੀਪਕ ਵਡੈਹਰਾ, ਵਿਜੈ ਰਿਹਾਨ, ਭਗਵੰਤ ਰਿਹਾਨ, ਅਸ਼ਵਨੀ ਢੰਡ, ਸੁੱਖਾ ਢੇਸੀ, ਬੱਬਲੂ ਰਿਹਾਨ, ਅਸ਼ਵਨੀ ਵਰਮਾ, ਮਾ. ਧਰਮਪਾਲ ਗੁਪਤਾ, ਅੰਕਿਤ ਗੁਪਤਾ, ਕਾਲਾ ਸ਼ਰਮਾ, ਮਿੱਕੀ ਰਿਹਾਨ, ਸਾਈਂ ਕੁੱਕੂ ਸ਼ਾਹ, ਪ੍ਰਦੀਪ ਰਿਹਾਨ, ਮੇਜਰ ਪਾਲ ਸਿੰਘ ਜਰਮਨ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ ।
ਫੋਟੋ ਈ-ਮੇਲ ਤੋਂ ਪ੍ਰਾਪਤ ਕਰੋ ਜੀ ।

Scroll To Top