Home / featured / ਪ੍ਰਦੂਸ਼ਣ ਰੋਕਣ ਲਈ ਦਿੱਲੀ ‘ਚ ਈ-ਵਾਹਨਾਂ ਦੀ ਲੋੜ – ਕੇਜਰੀਵਾਲ
ਪ੍ਰਦੂਸ਼ਣ ਰੋਕਣ ਲਈ ਦਿੱਲੀ ‘ਚ ਈ-ਵਾਹਨਾਂ ਦੀ ਲੋੜ – ਕੇਜਰੀਵਾਲ

ਪ੍ਰਦੂਸ਼ਣ ਰੋਕਣ ਲਈ ਦਿੱਲੀ ‘ਚ ਈ-ਵਾਹਨਾਂ ਦੀ ਲੋੜ – ਕੇਜਰੀਵਾਲ

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ ‘ਚ ਪ੍ਰਦੂਸ਼ਣ ਪੱਧਰ ਘਟਾਉਣ ਲਈ ਬੈਟਰੀ ਨਾਲ ਚੱਲਣ ਵਾਲੀ ਬੱਸ ਅਤੇ ਕਾਰ ਚਲਾਉਣਾ ਚਾਹੁੰਦੀ ਹੈ। ਸਬਸਿਡੀ ਰਕਮ ਭੁਗਤਾਨ ਲਈ ਈ-ਰਿਕਸ਼ਾ ਡਰਾਈਵਰਾਂ ਦੇ ਇਕ ਪ੍ਰੋਗਰਾਮ ‘ਚ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪ੍ਰਦੂਸ਼ਣ ਰੋਕਣ ਲਈ ਡੀਜ਼ਲ ਅਤੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਘਟਾਉਣ ਦੀ ਲੋੜ ਹੈ। ਇੰਦਰਾ ਗਾਂਧੀ ਸਟੇਡੀਅਮ ‘ਚ ਇਕ ਪ੍ਰੋਗਰਾਮ ‘ਚ ਉਨ੍ਹਾਂ ਨੇ ਇੱਥੇ ਕਿਹਾ, ਅੱਜ ਪ੍ਰਦੂਸ਼ਣ ਦਿੱਲੀ ‘ਚ ਸਭ ਤੋਂ ਵੱਡੀ ਸਮੱਸਿਆ ਹੈ। ਈ-ਰਿਕਸ਼ਾ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਮੈਨੂੰ ਉਮੀਦ ਹੈ ਕਿ ਭਵਿੱਖ ‘ਚ ਬੱਸਾਂ, ਕਾਰ ਅਤੇ ਸਾਰੇ ਵਾਹਨ ਬਿਜਲੀ ਅਤੇ ਬੈਟਰੀ ਨਾਲ ਚੱਲਣਗੇ।

Scroll To Top