Home / featured / ਰਾਜ ਠਾਕਰੇ ਨੇ ਹੁਣ ਗੁਜਰਾਤੀਆਂ ਵਿਰੁੱਧ ਛੇੜਿਆ ਅੰਦੋਲਨ
ਰਾਜ ਠਾਕਰੇ ਨੇ ਹੁਣ ਗੁਜਰਾਤੀਆਂ ਵਿਰੁੱਧ ਛੇੜਿਆ ਅੰਦੋਲਨ

ਰਾਜ ਠਾਕਰੇ ਨੇ ਹੁਣ ਗੁਜਰਾਤੀਆਂ ਵਿਰੁੱਧ ਛੇੜਿਆ ਅੰਦੋਲਨ

ਮੁੰਬਈ — ਰਾਜ ਠਾਕਰੇ ਦੀ ਮਹਾਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਨੇ ਹੁਣ ਗੁਜਰਾਤੀ ਭਾਸ਼ੀਆਂ ਵਿਰੁੱਧ ਅੰਦੋਲਨ ਛੇੜਿਆ ਹੈ। ਮਨਸੇ ਵਰਕਰਜ਼ ਨੇ ਦਾਦਰ ਅਤੇ ਮਾਹਿਮ ਇਲਾਕੇ ‘ਚ ਕਈ ਦੁਕਾਨਾਂ ਦੇ ਗੁਜਰਾਤੀ ਭਾਸ਼ਾ ‘ਚ ਲੱਗੇ ਬੋਰਡ  ਜ਼ਬਰਦਸਤੀ ਹਟਾ ਦਿੱਤੀ।
ਪੁਲਸ ਨੇ ਬੋਰਡ ਹਟਾਉਣ ਵਲੇ ਮਨਸੇ ਦੇ 7 ਵਰਕਰਾਂ ਨੂੰ ਹਿਰਾਸਤ ‘ਚ ਲਿਆ। ਦੱਸ ਦੇਈਏ ਕਿ 2009 ‘ਚ ਪ੍ਰੀਖਿਆ ਦੇਣ ਮੁੰਬਈ ਆਏ ਹਿੰਦੀ ਭਾਸ਼ੀ ਉਮੀਦਵਾਰਾਂ ਦੀ ਕੁੱਟਮਾਰ ਕਰਕੇ ਮਨਸੇ ਸੁਰਖੀਆਂ ‘ਚ ਆਈ ਸੀ। ਵਰਣਨਯੋਗ ਹੈ ਕਿ ਰਾਜ ਠਾਕਰੇ ਨੇ 2009 ‘ਚ ਯੂ. ਪੀ. -ਬਿਹਾਰ ਦੇ ਲੋਕਾਂ ਦਾ ਵਿਰੋਧ ਕਰ ਕੇ ਖੂਬ ਸੁਰਖੀਆਂ ਬਟੋਰੀਆਂ ਸਨ। ਇਸ ਦੇ ਮਗਰੋਂ ਵਿਧਾਨ ਸਭਾ ਚੋਣਾਂ ‘ਚ ਮਨਸੇ ਨੇ 13 ਸੀਟਾਂ ‘ਤੇ ਜਿੱਤ ਹਾਸਿਲ ਕੀਤੀ। ਨਾਸਿਕ ਮਹਾਨਗਰ ਪਾਲਿਕਾ ‘ਚ ਮਨਸੇ ਦਾ ਮੇਅਰ ਵੀ ਬਣਿਆ। ਹਾਲਾਂਕਿ ਬਾਅਦ ‘ਚ ਰਾਜ ਠਾਕਰੇ ਦਾ ਮਰਾਠੀ ਮਾਨਸ ਦਾ ਨਾਅਰਾ ਅਤੇ ਟੋਲ ਪਲਾਜ਼ਾ ਵਿਰੁੱਧ ਅੰਦੋਲਨ ਕਮਜ਼ੋਰ ਪੈ ਗਿਆ ਅਤੇ 2014 ‘ਚ ਹੋਈਆਂ ਲੋਕਸਭਾ ਚੋਣਾਂ ‘ਚ ਮਨਸੇ ਦਾ ਇਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ।

Scroll To Top