Home / ਪੰਜਾਬ / ਜੀ. ਐਸ. ਟੀ ਸਬੰਧੀ ਵਪਾਰੀਆਂ ਨੂੰ ਨਹੀਂ ਆਵੇਗੀ ਕੋਈ ਸਮੱਸਿਆ-ਰਾਣਾ ਗੁਰਜੀਤ ਸਿੰਘ
ਜੀ. ਐਸ. ਟੀ ਸਬੰਧੀ ਵਪਾਰੀਆਂ ਨੂੰ ਨਹੀਂ ਆਵੇਗੀ ਕੋਈ ਸਮੱਸਿਆ-ਰਾਣਾ ਗੁਰਜੀਤ ਸਿੰਘ

ਜੀ. ਐਸ. ਟੀ ਸਬੰਧੀ ਵਪਾਰੀਆਂ ਨੂੰ ਨਹੀਂ ਆਵੇਗੀ ਕੋਈ ਸਮੱਸਿਆ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 7 ਅਗਸਤ :
ਵਪਾਰੀ ਅਤੇ ਦੁਕਾਨਦਾਰ ਸੂਬੇ ਦੀ ਆਰਥਿਕਤਾ ਦਾ ਧੁਰਾ ਹਨ ਅਤੇ ਇਨ•ਾਂ ਦੀ ਭਲਾਈ ਲਈ ਸੂਬਾ ਸਰਕਾਰ ਪੂਰੀ ਤਰ•ਾਂ ਨਾਲ ਵਚਨਬੱਧ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸਿੰਚਾਈ ਤੇ ਬਿਜਲੀ ਵਿਭਾਗ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਇਕ ਸਥਾਨਕ ਪੈਲੇਸ ਵਿਖੇ ਵਪਾਰ ਮੰਡਲ ਕਪੂਰਥਲਾ ਵੱਲੋਂ ਜੀ. ਐਸ. ਟੀ ਸਬੰਧੀ ਵਪਾਰੀਆਂ ਦੇ ਇਕ ਵਿਸ਼ਾਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਜੀ. ਐਸ. ਟੀ ਸਬੰਧੀ ਕਿਬਸੇ ਵੀ ਵਪਾਰੀ ਜਾਂ ਦੁਕਾਨਦਾਰ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦੇਵੇਗੀ। ਉਨ•ਾਂ ਕਿਹਾ ਕਿ ਇਸ ਸਬੰਧੀ ਬਕਾਇਦਾ ਸਬੰਧਤ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਕੈਬਨਿਟ ਮੰਤਰੀ ਨੇ ਵਪਾਰ ਮੰਡਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ•ੇ ਭਰ ਵਿਚ ਵੱਖ-ਵੱਖ ਸਮੱਸਿਆਵਾਂ ਨੂੰ ਦੂਰ ਕਰਨ ਲਈ ਗਠਿਤ ਹੋਣ ਵਾਲੀਆਂ ਕਮੇਟੀਆਂ ਵਿਚ ਵਪਾਰੀ ਵਰਗ ਦੇ ਇਕ ਨੁਮਾਇੰਦੇ ਨੂੰ ਸ਼ਾਮਿਲ ਕਰਨ ਦਾ ਪ੍ਰਸਤਾਵ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਅਤੇ ਜਨਰਲ ਸਕੱਤਰ ਸੁਮੀਰ ਜੈਨ ਨੇ ਕਿਹਾ ਕਿ ਵਪਾਰ ਮੰਡਲ ਦਾ ਗਠਨ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਕੀਤਾ ਗਿਆ ਸੀ, ਜਿਸ ਸਦਕਾ ਵਪਾਰੀ ਵਰਗ ਕੋਲ ਆਪਣੀਆਂ ਸਮੱਸਿਆਵਾਂ ਤੇ ਮੁੱਦਿਆਂ ਦੇ ਹੱਲ ਲਈ ਇਕ ਸ਼ਕਤੀਸ਼ਾਲੀ ਮੰਚ ਮੌਜੂਦ ਹੈ। ਉਨ•ਾਂ ਕਿਹਾ ਕਿ ਕੇਂਦਰ ਤੇ ਰਾਜ ਸਕਰਾਰ ਵਪਾਰੀਆਂ ਦੀ ਭਲਾਈ ਦੇ ਤਰੱਕੀ ਲਈ ਕਲਿਆਣਕਾਰੀ ਸਕੀਮਾਂ ਲਾਗੂ ਕਰੇ ਤਾਂ ਜੋ ਲੰਬੇ ਸਮੇਂ ਤੋਂ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਦਰਮਿਆਨੇ ਤੇ ਛੋਟੇ ਵਪਾਰੀ ਤੇ ਦੁਕਾਨਦਾਰ ਨੂੰ ਵੱਡੀ ਪੱਧਰ ‘ਤੇ ਰਾਹਤ ਪ੍ਰਾਪਤ ਹੋ ਸਕੇ। ਇਸ ਮੌਕੇ ਵਪਾਰ ਮੰਡਲ ਕਪੂਰਥਲਾ ਦੇ ਪ੍ਰਧਾਨ ਯਸ਼ ਮਹਾਜਨ ਨੇ ਕਿਹਾ ਕਿ ਜੀ. ਐਸ. ਟੀ ਨੂੰ ਪੂਰੇ ਦੇਸ਼ ਵਿਚ ਇਕ ਸਮਾਨ ਲਾਗੂ ਕਰ ਦਿੱਤਾ ਗਿਆ ਹੈ, ਪਰੰਤੂ ਹਾਲੇ ਤੱਕ ਜ਼ਿਆਦਾਤਰ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਇਸ ਦੇ ਨਿਯਮ ਪਤਾ ਨਹੀਂ ਹਨ। ਉਨ•ਾਂ ਮੰਗ ਕੀਤੀ ਕਿ ਸਰਕਾਰਾਂ ਸਖ਼ਤੀ ਕਰਨ ਤੋਂ ਪਹਿਲਾਂ ਸਮੂਹ ਵਪਾਰੀ ਜਗਤ ਨੂੰ ਡੂੰਘਾਈ ਨਾਲ ਜਾਗਰੂਕ ਕਰੇ ਤਾਂ ਜੋ ਵਪਾਰੀਆਂ ਵਿਚੋਂ ਜੀ. ਐਸ. ਟੀ ਦਾ ਡਰ ਨਿਕਲ ਸਕੇ। ਇਸ ਮੌਕੇ ਉਨ•ਾਂ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਜੀ. ਐਸ. ਟੀ ਸਬੰਧੀ ਵੱਖ-ਵੱਖ ਸੁਝਾਅ ਪੇਸ਼ ਕੀਤੇ।
ਇਸ ਤੋਂ ਬਾਅਦ ਵਪਾਰ ਮੰਡਲ ਦੇ ਪ੍ਰਧਾਨ ਯਸ਼ ਮਹਾਜਨ, ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਉਨ•ਾਂ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅੰਮ੍ਰਿਤਪਾਲ ਕੌਰ, ਏ ਈ ਟੀ ਸੀ ਪਵਨਜੀਤ ਸਿੰਘ, ਈ. ਟੀ. ਓ ਮੀਨਾਲ ਸ਼ਰਮਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਨੂਪ ਕੁਮਾਰ, ਐਕਸੀਅਨ ਪਾਵਰਕਾਮ ਦਰਸ਼ਨ ਸਿੰਘ, ਸਵਰਣਕਾਰ ਤੇ ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਚੌਹਾਨ ਸੋਨੂੰ, ਕ੍ਰਿਸ਼ਨ ਲਾਲ ਸਰਾਫ਼, ਨਗਰ ਕੌਂਸਲਰ ਧਰਮਪਾਲ ਮਹਾਜਨ ਤੇ ਚੇਤਨ ਸੂਰੀ, ਵਿੱਕੀ ਵਾਲੀਆ, ਨਰੇਸ਼ ਕਾਲੀਆ, ਵਿਕਰਮ ਅਰੋੜਾ, ਵਿਜੇ ਕੁਮਾਰ ਅਗਰਵਾਲ, ਵਿਨੇ ਜੈਨ, ਅਨੂਪ ਕਲਹਣ, ਵਿਸ਼ਾਲ ਸੋਨੀ, ਪੰਕਜ ਆਨੰਦ, ਬੱਬੂ ਕਾਲੀਆ, ਨਵਜੀਤ ਸਿੰਘ ਰਾਜੂ, ਗਿਰੀਸ਼ ਭਸੀਨ, ਸੁਰੇਸ਼ ਭਸੀਨ, ਨਰੇਸ਼ ਬਹਿਲ, ਸਤੀਸ਼ ਮਹਾਜ਼ਨ, ਅਸ਼ੋਕ ਚੋਪੜਾ, ਬਿੱਲਾ ਮੜੀਆ, ਸੁਖਪਾਲ ਸਿੰਘ ਭਾਟੀਆ, ਮਦਨ ਲਾਲ ਮਹਾਜਨ, ਸਤਪਾਲ ਮਹਿਰਾ, ਓਮ ਪ੍ਰਕਾਸ਼ ਸੇਤੀਆ, ਜੁਗਨੂੰ ਸਰਾਫ, ਅਨਿਲ ਸੱਗਰ, ਮੁਕੇਸ਼ ਦੁੱਗਲ, ਕਮਲ ਮਟਰੇਜ, ਤਜਿੰਦਰ ਸਿੰਘ ਬਿੱਲਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Scroll To Top