Home / ਪੰਜਾਬ / ਯੂਥ ਕਾਂਗਰਸੀ ਵਰਕਰਾਂ ਨੇ ਫੂਕਿਆ ਨਰਿੰਦਰ ਮੋਦੀ ਦਾ ਪੁਤਲਾ
ਯੂਥ ਕਾਂਗਰਸੀ ਵਰਕਰਾਂ ਨੇ ਫੂਕਿਆ ਨਰਿੰਦਰ ਮੋਦੀ ਦਾ ਪੁਤਲਾ

ਯੂਥ ਕਾਂਗਰਸੀ ਵਰਕਰਾਂ ਨੇ ਫੂਕਿਆ ਨਰਿੰਦਰ ਮੋਦੀ ਦਾ ਪੁਤਲਾ

ਸ਼ਾਹਕੋਟ/ਮਲਸੀਆਂ, 7 ਅਗਸਤ (ਏ.ਐਸ ਅਰੋੜਾ) ਬੀਤੇ ਦਿਨੀਂ ਗੁਜਰਾਤ ‘ਚ ਹੜ• ਪੀੜਤਾਂ ਦੀ ਮਦਦ ਤੇ ਉਨਾਂ ਨਾਲ ਦੁੱਖ ਦੀ ਘੜੀ ‘ਚ ਸਾਥ ਦੇਣ ਪਹੁੰਚੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ ‘ਤੇ ਪਥਰਾਅ ਕਾਰਨ ਅਤੇ ਭਾਜਪਾ ਵਰਕਰਾਂ ਵੱਲੋਂ ਕੀਤੀ ਗਈ ਨਾਅਰੇਬਾਜੀ ਦੇ ਖ਼ਿਲਾਫ਼ ਯੂਥ ਕਾਂਗਰਸੀ ਵਰਕਰਾਂ ਵੱਲੋਂ ਵਿਕਾਸ ਨਾਹਰ ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਅਗਵਾਈ ‘ਚ ਰਾਮਗੜੀਆ ਚੌਂਕ ਸ਼ਾਹਕੋਟ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਯੂਥ ਕਾਂਗਰਸੀ ਵਰਕਰਾਂ ਨੇ ਨਰਿੰਦਰ ਮੋਦੀ ਦੇ ਖ਼ਿਲਾਫ਼ ਜੰਮ• ਕੇ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਪ੍ਰਧਾਨ ਵਿਕਾਸ ਨਾਹਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਗੁਜਰਾਤ ਵਿੱਚ ਤੰਗੀ ਝੱਲ ਰਹੇ ਲੋਕਾਂ ਦੀ ਸਾਰ ਤਾਂ ਕੀ ਲੈਣੀ ਸੀ, ਉੱਲਟਾ ਆਲ ਇੰਡੀਆ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ ‘ਤੇ ਪਥਰਾਅ ਕਰਵਾ ਕੇ ਅਤੇ ਭਾਜਪਾ ਵਰਕਰਾਂ ਵੱਲੋਂ ਉਨ•ਾਂ ਖਿਲਾਫ਼ ਨਾਅਰੇਬਾਜੀ ਕਰਵਾਕੇ ਆਪਣੀ ਮਾੜੀ ਸੋਚ ਦਾ ਸਬੂਤ ਦਿੱਤਾ ਹੈ, ਜਿਸ ਨੂੰ ਯੂਥ ਕਾਂਗਰਸ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ । ਉਨ•ਾਂ ਕਿਹਾ ਕਿ ਹੁਣ ਮੋਦੀ ਸਰਕਾਰ ਬੁਖਲਾਹਟ ਵਿੱਚ ਅਜਿਹੀਆਂ ਕੋਝੀਆਂ ਚਾਲਾ ਚੱਲ ਰਹੀ ਹੈ । ਇਸ ਮੌਕੇ ਗਗਨ ਤਲਵੰਡੀ ਬੂਟਿਆਂ, ਲਵ ਢੇਰੀਆਂ, ਦਿਆਲਾ ਗਿੱਲ, ਸੋਰਵ ਨਾਹਰ, ਬਾਬਾ ਬੀਰੇਖਾਨ, ਲਵ ਸਿੰਘ, ਹਰਮਨ, ਮੋਹਿਤ, ਰਾਹੁਲ ਨਾਹਰ ਪ੍ਰਧਾਨ, ਜੱਸੀ ਢੇਸੀ, ਬੰਟੀ ਬੱਠਲਾ, ਕੁਲਵਿੰਦਰ ਬਾਹਮਣੀਆਂ, ਸੁਨੀਲ, ਸੋਮ ਰਾਜ, ਅਮਨਦੀਪ, ਅਜੇ, ਬੱਬਲੂ, ਵਿਜੇ ਚੌਧਰੀ, ਹਰਪ੍ਰੀਤ, ਪਾਲੋ, ਅਸ਼ਵਨੀ ਸਹੋਤਾ, ਨੀਤਿਨ ਅਰੋੜਾ ਆਦਿ ਹਾਜ਼ਰ ਸਨ।

Scroll To Top