Home / ਪੰਜਾਬ / ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ‘ਚ ਮਨਾਇਆ ਰੱਖੜੀ ਦਾ ਤਿਉਹਾਰ
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ‘ਚ ਮਨਾਇਆ ਰੱਖੜੀ ਦਾ ਤਿਉਹਾਰ

ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ‘ਚ ਮਨਾਇਆ ਰੱਖੜੀ ਦਾ ਤਿਉਹਾਰ

ਸ਼ਾਹਕੋਟ/ਮਲਸੀਆਂ, 7 ਅਗਸਤ (ਏ.ਐਸ. ਅਰੋੜਾ) ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਬ੍ਰਾਂਚ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਵਿਖੇ ਆਸ਼ਰਮ ਵਿੱਚ ਰੱਖੜੀ ਦਾ ਪਵਿੱਤਰ ਤਿਉਹਾਰ ਬੜੀ ਹੀ ਸ਼ਰਧਾਂ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਸੰਗਲਤਾ ਭਾਰਤੀ ਨੇ ਆਪਣੇ ਵਿਚਾਰਾਂ ਵਿੱਚ ਦੱਸਿਆ ਕਿ ਰੱਖੜੀ ਦਾ ਤਿਉਹਾਰ ਭੈਣ ਤੇ ਭਰਾ ਦੇ ਪਿਆਰ ਨੂੰ ਦਰਸਾਉਣ ਵਾਲਾ ਪਵਿੱਤਰ ਤਿਉਹਾਰ ਹੈ, ਪਰ ਸੋਚਣ ਦੀ ਲੋੜ ਹੈ ਕਿ ਇਸ ਰਿਸ਼ਤੇ ਦਾ ਆਧਾਰ ਕੀ ਹੈ। ਰਿਸ਼ਤਾ ਕੰਮ ਅਤੇ ਦੇਵਕੀ ਵਾਂਗ ਅੰਨ•ੀ ਸ਼ਰਧਾ ਵਾਲਾ ਨਾ ਹੋ ਕੇ ਪੂਰਨ ਵਿਸ਼ਵਾਸ ਤੇ ਪ੍ਰੇਮ ਵਾਲਾ ਹੋਣਾ ਚਾਹੀਦਾ ਹੈ। ਜਿਸ ਸਮੇਂ ਭੈਣ ਆਪਣੇ ਭਰਾ ਦੇ ਗੁੰਟ ‘ਤੇ ਰੱਖੜੀ ਬੰਨ•ਦੀ ਹੈ, ਉਸ ਸਮੇਂ ਭਰਾ ਆਪਣੀ ਭੈਣ ਦੀ ਹਰ ਸਮੇਂ ਰੱਖਿਆ ਦਾ ਵਚਨ ਦਿੰਦਾ ਹੈ। ਉਨ•ਾਂ ਕਿਹਾ ਕਿ ਅਸੀਂ ਜੇਕਰ ਵਿਚਾਰ ਕਰਕੇ ਦੇਖੀਏ ਤਾਂ ਸੰਸਾਰ ਦਾ ਰਿਸ਼ਤਾ ਸਾਡੀ ਪੂਰੀ ਤਰ•ਾਂ ਸੁੱਰਖਿਆ ਸਕਦਾ ਹੈ ਤਾਂ ਇਸ ਦਾ ਉੱਤਰ ਹੈ ਨਹੀਂ, ਕਿਉਂਕਿ ਕਿਤੇ ਨਾ ਕਿਤੇ ਇਸ ਰਿਸ਼ਤੇ ਵਿੱਚ ਨਾ ਚਾਹੁੰਦੇ ਹੋਏ ਵੀ ਕੋਈ ਨਾ ਕੋਈ ਕਮੀ ਰਹਿ ਹੀ ਜਾਂਦੀ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਿਸ਼ਤਿਆਂ ਦੀ ਮਿੱਠੀ ਖਿੱਚ ਇਨਸਾਨ ਦੀ ਜਿੰਦਗੀ ਵਿੱਚ ਬਹੁਤ ਮਹੱਤਵ ਰੱਖਦੀ ਹੈ ।

Scroll To Top