Home / featured / ਮੋਦੀ ਸਰਕਾਰ ਦਾ ਵੱਡਾ ਫੈਸਲਾ, ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼
ਮੋਦੀ ਸਰਕਾਰ ਦਾ ਵੱਡਾ ਫੈਸਲਾ, ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼

ਮੋਦੀ ਸਰਕਾਰ ਦਾ ਵੱਡਾ ਫੈਸਲਾ, ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਦੇ ਇਕ ਨਵੇਂ ਫੈਸਲੇ ਨਾਲ ਦੇਸ਼ ‘ਚ ਫਿਰ ਤੋਂ ਰਾਜਨੀਤੀ ਗਰਮਾ ਸਕਦੀ ਹੈ। ਦਰਅਸਲ ਰੱਖਿਆ ਮੰਤਰਾਲੇ ਨੇ ਦੇਸ਼ ‘ਚ 39 ਫੌਜ ਗਊਸ਼ਾਲਾ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਸਰਕਾਰ ਨੇ ਜਿਨ੍ਹਾਂ ਗਊਸ਼ਾਲਾਵਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ, ਉਸ ‘ਚ ਦੇਸ਼ ਦੀ ਸਭ ਤੋਂ ਚੰਗੀ ਨਸਲ ਦੀ ਗਾਂ ਮੌਜੂਦ ਹੈ। ਅਜਿਹੇ ‘ਚ ਹੁਣ ਫੌਜੀਆਂ ਨੂੰ ਗਾਂ ਦਾ ਨਹੀਂ ਸਗੋਂ ਪੈਕਟਾਂ ਦਾ ਦੁੱਧ ਪੀਣ ਨੂੰ ਮਿਲੇਗਾ।
ਬੰਦ ਕੀਤੀਆਂ ਜਾ ਰਹੀਆਂ ਗਊਸ਼ਾਲਾਵਾਂ ‘ਚ ਲਗਭਗ 20 ਹਜ਼ਾਰ ਗਾਂਵਾਂ ਹਨ ਅਤੇ ਇੱਥੇ ਕਰੀਬ 2500 ਕਰਮਚਾਰੀ ਕੰਮ ਕਰਦੇ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੀ ਨੌਕਰੀ ‘ਤੇ ਵੀ ਸਿੱਧੇ ਤੌਰ ‘ਤੇ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਕੈਬਨਿਟ ਦੀ ਕਮੇਟੀ ਨੇ ਫੌਜ ਨੂੰ ਆਦੇਸ਼ ਜਾਰੀ ਕਰ ਕੇ 3 ਮਹੀਨੇ ਦੇ ਅੰਦਰ ਇਨ੍ਹਾਂ ਗਊ ਸ਼ਾਲਾਵਾਂ ਨੂੰ ਬੰਦ ਕਰਨ ਲਈ ਕਿਹਾ ਸੀ। 

Scroll To Top