Home / featured / ਟਰੰਪ ਹੁਣ ਅਫਗਾਨਿਸਤਾਨ ‘ਚ ਪਹਿਲਾਂ ਵਰਗੀ ਲੜਾਈ ਦੇ ਹੱਕ ‘ਚ ਨਹੀਂ
ਟਰੰਪ ਹੁਣ ਅਫਗਾਨਿਸਤਾਨ ‘ਚ ਪਹਿਲਾਂ ਵਰਗੀ ਲੜਾਈ ਦੇ ਹੱਕ ‘ਚ ਨਹੀਂ

ਟਰੰਪ ਹੁਣ ਅਫਗਾਨਿਸਤਾਨ ‘ਚ ਪਹਿਲਾਂ ਵਰਗੀ ਲੜਾਈ ਦੇ ਹੱਕ ‘ਚ ਨਹੀਂ

ਵਾਸ਼ਿੰਗਟਨ— ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਫਗਾਨਿਸਤਾਨ ‘ਚ ਪਹਿਲਾਂ ਵਾਂਗ ਅਮਰੀਕੀ ਭੂਮਿਕਾ ਬਣਾਏ ਰੱਖਣ ਦੇ ਹੱਕ ‘ਚ ਨਹੀਂ ਹੈ। ਇਹ ਗੱਲ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਹੀ। ਉਸ ਨੇ ਕਿਹਾ ਕਿ ਅਮਰੀਕੀ ਫੌਜੀਆਂ ਦੀ ਗਿਣਤੀ ਵਧਾਈ ਜਾਵੇ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਾਪਸ ਬੁਲਾਇਆ ਜਾਵੇ, ਇਸ ਨੂੰ ਲੈ ਕੇ ਟਰੰਪ ਦੇ ਸਲਾਹਕਾਰਾਂ ਦੀ ਰਾਏ ਵੰਡੀ ਹੋਈ ਹੈ। ਰੈਕਸ ਮੁਤਾਬਕ ਵਾਈਟ ਹਾਊਸ ਇਨ੍ਹੀ ਦਿਨੀਂ ਅਫਗਾਨਿਸਤਾਨ ਦੀ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਉਥੇ ਹੀ 16 ਸਾਲ ਤਕ ਜੰਗ ਵਰਗੇ ਹਾਲਾਤ ਨਾਲ ਜੂਝਣ ਤੋਂ ਬਾਅਦ ਇਸ ਗੱਲ ‘ਤੇ ਚਰਚਾ ਹੋ ਰਹੀ ਹੈ ਕਿ ਹੁਣ ਤੱਕ ਅਮਰੀਕਾ ਨੇ ਕੀ ਹਾਸਲ ਕੀਤਾ ਅਤੇ ਕੀ ਗੁਆਇਆ ਹੈ। ਅਮਰੀਕੀ ਕੋਸ਼ਿਸ਼ਾਂ ਨੂੰ ਲੈ ਕੇ ਟਰੰਪ ਨੇ ਸੁਰਖਿਆ ਸਲਾਹਕਾਰਾਂ ਨੂੰ ਕਈ ਤਿੱਖੇ ਸਵਾਲ ਕੀਤੇ ਅਤੇ ਉਸ ਨੇ ਇਹ ਜਾਨਣਾ ਚਾਹਿਆ ਕਿ ਇੰਨੀਆਂ ਲੰਬੀਆਂ ਕੋਸ਼ਿਸ਼ਾਂ ਦਾ ਕਿੰਨਾ ਫਾਇਦਾ ਮਿਲਿਆ।

Scroll To Top