Home / featured / ਕੈਨੇਡੀ ਸੈਂਟਰ ਦੇ ਪ੍ਰੋਗਰਾਮ ‘ਚ ਹਿੱਸਾ ਨਹੀਂ ਲੈਣਗੇ ਟਰੰਪ
ਕੈਨੇਡੀ ਸੈਂਟਰ ਦੇ ਪ੍ਰੋਗਰਾਮ ‘ਚ ਹਿੱਸਾ ਨਹੀਂ ਲੈਣਗੇ ਟਰੰਪ

ਕੈਨੇਡੀ ਸੈਂਟਰ ਦੇ ਪ੍ਰੋਗਰਾਮ ‘ਚ ਹਿੱਸਾ ਨਹੀਂ ਲੈਣਗੇ ਟਰੰਪ

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਦਸੰਬਰ ‘ਚ ਹੋਣ ਵਾਲੇ ਸਾਲਾਨਾ ਕੈਨੇਡੀ ਸੈਂਟਰ ਸਨਮਾਨ ਪ੍ਰੋਗਰਾਮ ‘ਚ ਹਿੱਸਾ ਨਹੀਂ ਲੈਣਗੇ। ਵ੍ਹਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ।
ਵ੍ਹਾਈਟ ਹਾਊਸ ਵੱਲੋਂ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ਕਿਹਾ ਗਿਆ ਕਿ, ”ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੇ ਇਸ ਸਾਲ ਹੋਣ ਵਾਲੀ ਗਤੀਵਿਧੀ ‘ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ, ਤਾਂ ਜੋ ਸਨਮਾਨਿਤ ਹੋਣ ਵਾਲੇ ਲੋਕ ਬਿਨ੍ਹਾਂ ਕਿਸੇ ਰਾਜਨੀਤਕ ਦਖਲਅੰਦਾਜ਼ੀ ਦੇ ਪ੍ਰੋਗਰਾਮ ਦਾ ਮਜ਼ਾ ਲੈ ਸਕਣ।”
ਕੈਨੇਡੀ ਸੈਂਟਰ ਕਲਾ ਖੇਤਰ ‘ਚ ਵਿਅਕਤੀਗਤ ਯੋਗਦਾਨ ਲਈ ਕਲਾਕਾਰਾਂ ਨੂੰ ਸਨਮਾਨਿਤ ਕਰਦਾ ਹੈ। ਇਸ ਸਾਲ ਇਸ ਸਨਮਾਨ ਲਈ ਚੁਣੀਆਂ ਹਸਤੀਆਂ ‘ਚ ਕੋਰੀਓਗ੍ਰਾਫਰ ਕਾਰਮੇਨ ਡੀ ਲਾਵਲਾਡ, ਗਾਇਕਾ-ਗੀਤਕਾਰ ਅਤੇ ਅਭਿਨੇਤਰੀ ਗਲੋਰੀਆ ਏਸਟੇਫਾਨਸ, ਕਲਾਕਾਰ ਅਤੇ ਅਭਿਨੇਤਾ ਐੱਲ. ਐੱਲ. ਕੂਲ ਜੇ, ਲੇਖਰ ਅਤੇ ਨਿਰਮਾਤਾ ਨਾਰਮਨ ਲੀਅਰ ਅਤੇ ਸੰਗੀਤਕਾਰ ਲਿਓਨੇਲ ਰਿਚੀ ਸ਼ਾਮਲ ਹਨ। ਬਿਆਨ ‘ਚ ਕਿਹਾ ਗਿਆ ਹੈ, ”ਦੇਸ਼ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਆਪਣੇ ਪਤੀ ਡੋਨਾਲਡ ਟਰੰਪ ਨਾਲ ਇਸ ਸਾਲ ਸਨਮਾਨਿਤ ਹੋਣ ਵਾਲੇ ਕਲਾਕਾਰਾਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਵਧਾਈਆਂ ਦਿੱਤੀਆਂ ਹਨ।” ਕੈਨੇਡੀ ਸੈਂਟਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚੌਥੀ ਵਾਰ ਅਜਿਹਾ ਹੋਵੇਗਾ ਜਦੋਂ ਇਸ ਸਨਮਾਨ ਪ੍ਰੋਗਰਾਮ ‘ਚ ਅਮਰੀਕੀ ਰਾਸ਼ਟਰਪਤੀ ਹਿੱਸਾ ਨਹੀਂ ਲੈਣਗੇ।

Scroll To Top