Home / featured / ਕੰਧ ਬਣਾਉਣ ਲਈ ਮੈਕਸੀਕੋ ਹੀ ਕਰੇਗਾ ਭੁਗਤਾਨ : ਟਰੰਪ
ਕੰਧ ਬਣਾਉਣ ਲਈ ਮੈਕਸੀਕੋ ਹੀ ਕਰੇਗਾ ਭੁਗਤਾਨ : ਟਰੰਪ

ਕੰਧ ਬਣਾਉਣ ਲਈ ਮੈਕਸੀਕੋ ਹੀ ਕਰੇਗਾ ਭੁਗਤਾਨ : ਟਰੰਪ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੀ ਦੱਖਣੀ ਸੀਮਾ ‘ਤੇ ਕੰਧ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਫਿਰ ਤੋਂ ਦੁਹਰਾਉਂਦੇ ਹੋਏ ਕਿਹਾ ਕਿ ਇਹ ਕੰਧ ਬਹੁਤ ਜ਼ਰੂਰੀ ਹੈ ਅਤੇ ਅੰਤ ਵਿਚ ਮੈਕਸੀਕੋ ਨੂੰ ਹੀ ਇਸ ਲਈ ਭੁਗਤਾਨ ਕਰਨਾ ਪਵੇਗਾ। ਵਾਈਟ ਹਾਊਸ ਵਿਚ ਕੱਲ੍ਹ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ,”ਸਾਨੂੰ ਕੰਧ ਦੀ ਲੋੜ ਹੈ। ਇਹ ਜ਼ਰੂਰੀ ਹੈ। ਅਸੀਂ ਤੁਰੰਤ ਇਸ ਲਈ ਅਮਰੀਕਾ ਵੱਲੋਂ ਇਸ ‘ਤੇ ਖਰਚ ਕਰ ਸਕਦੇ ਹਾਂ ਪਰ ਅੰਤ ਵਿਚ ਮੈਕਸੀਕੋ ਨੂੰ ਹੀ ਇਸ ਕੰਧ ਲਈ ਭੁਗਤਾਨ ਕਰਨਾ ਪਵੇਗਾ।” ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤਾ (ਨਾਟਾ) ਦਾ ਜਿਕਰ ਕਰਦੇ ਹੋਏ ਟਰੰਪ ਨੇ ਇਸ ਨੂੰ ਸਭ ਤੋਂ ਜ਼ਿਆਦਾ ਖਰਾਬ ਵਪਾਰ ਸਮਝੌਤਾ ਦੱਸਿਆ। ਟਰੰਪ ਨੇ ਕਿਹਾ,”ਇਹ ਸਮਝੌਤਾ ਹੁਣ ਤੱਕ ਕੀਤੇ ਗਏ ਸਭ ਤੋਂ ਖਰਾਬ ਵਪਾਰ ਸਮਝੌਤਿਆਂ ਵਿਚੋਂ ਇਕ ਹੈ। ਨਾਟਾ ਦੁਨੀਆ ਵਿਚ ਕਿਤੇ ਵੀ, ਕਦੇ ਵੀ ਕੀਤੇ ਗਏ ਸਭ ਤੋਂ ਖਰਾਬ ਸਮਝੌਤਿਆਂ ਵਿਚੋਂ ਇਕ ਹੈ।” ਉਨ੍ਹਾਂ ਨੇ ਕਿਹਾ,”ਹੋਰ ਮੈਂ ਸਮਝ ਸਕਦਾ ਹਾਂ ਕਿ ਮੈਕਸੀਕੋ ਲਈ ਕੀ ਮੁਸ਼ਕਲਾਂ ਹਨ, ਹੋਣ ਵੀ ਕਿਉਂ ਨਾ ਕਿਉਂਕਿ ਉਨ੍ਹਾਂ ਨੇ ਇਸ ਨੂੰ ਆਪਣਾ ਜ਼ਰੀਆ ਬਣਾ ਲਿਆ ਹੈ।”

Scroll To Top