Home / featured / ਸ਼ਰੀਫ ਖਿਲਾਫ 4 ਮਾਮਲੇ ਦਰਜ ਕਰੇਗੀ ਪਾਕਿ ਦੀ ਭ੍ਰਿਸ਼ਟਾਚਾਰ ਨਿਰੋਧੀ ਨਿਗਰਾਨੀ ਸੰਸਥਾ
ਸ਼ਰੀਫ ਖਿਲਾਫ 4 ਮਾਮਲੇ ਦਰਜ ਕਰੇਗੀ ਪਾਕਿ ਦੀ ਭ੍ਰਿਸ਼ਟਾਚਾਰ ਨਿਰੋਧੀ ਨਿਗਰਾਨੀ ਸੰਸਥਾ

ਸ਼ਰੀਫ ਖਿਲਾਫ 4 ਮਾਮਲੇ ਦਰਜ ਕਰੇਗੀ ਪਾਕਿ ਦੀ ਭ੍ਰਿਸ਼ਟਾਚਾਰ ਨਿਰੋਧੀ ਨਿਗਰਾਨੀ ਸੰਸਥਾ

ਇਸਲਾਮਾਬਾਦ — ਪਾਕਿਸਤਾਨ ਦੀ ਭ੍ਰਿਸ਼ਟਾਚਾਰ ਨਿਰੋਧੀ ਨਿਗਰਾਨੀ ਸੰਸਥਾ (ਐਨ. ਏ. ਬੀ) ਗੱਦੀਓ ਲਾਹੇ ਗਏ ਪ੍ਰਧਾਨਮੰਤਰੀ ਨਵਾਜ ਸ਼ਰੀਫ, ਉਨ੍ਹਾਂ ਦੇ ਬੱਚਿਆਂ ਅਤੇ ਵਿੱਤ ਮੰਤਰੀ ਇਸਹਾਕ ਡਾਰ ਖਿਲਾਫ ਭ੍ਰਿਸ਼ਟਾਚਾਰ ਦੇ 4 ਮਾਮਲੇ ਦਰਜ ਕਰਨ ਜਾ ਰਹੀ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ (ਐਨ. ਏ. ਬੀ) ਦੇ ਪ੍ਰਧਾਨ ਕਮਰ ਜਮਾਨ ਚੌਧਰੀ ਨੇ ਸੋਮਵਾਰ ਨੂੰ ਕਿਹਾ ਕਿ ਪਨਾਮਾ ਪੇਪਰ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ । ਸੁਪਰੀਮ ਕੋਰਟ ਨੇ 28 ਜੁਲਾਈ ਨੂੰ 67 ਸਾਲਾ ਸ਼ਰੀਫ ਨੂੰ ਅਹੁਦੇ ਲਈ ਆਯੋਗ ਠਹਿਰਾ ਦਿੱਤਾ ਸੀ ਅਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੱਚਿਆਂ ਖਿਲਾਫ ਪਨਾਮਾ ਪੇਪਰ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕਰਨ ਦਾ ਹੁਕਮ ਦਿੱਤਾ ਸੀ । ਡਾਨ ਨੇ ਐਨ. ਏ. ਬੀ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਐਨ. ਏ. ਬੀ. ਨੇ 2 ਸਿਤੰਬਰ ਨੂੰ ਈਦ ਉਲ ਅਜਾ ਤੋਂ ਠੀਕ ਬਾਅਦ ਸ਼ਰੀਫ, ਉਨ੍ਹਾਂ ਦੇ ਬੱਚਿਆਂ ਅਤੇ ਡਾਰ ਖਿਲਾਫ ਭ੍ਰਿਸ਼ਟਾਚਾਰ ਦੇ 4 ਮਾਮਲੇ ਦਰਜ ਕਰਨ ਦਾ ਫੈਸਲਾ ਕੀਤਾ ਹੈ, ਇਸ ਸਮੇਂ ਦੇ ਆਸ-ਪਾਸ ਸੁਪਰੀਮ ਕੋਰਟ ਵੱਲੋਂ ਤੈਅ ਕੀਤੀ ਗਈ ਸਮੇਂ-ਸੀਮਾ ਵੀ ਖਤਮ ਹੋਣ ਜਾ ਰਹੀ ਹੈ । ਸੁਪਰੀਮ ਕੋਰਟ ਨੇ 11 ਸਤੰਬਰ ਤੱਕ ਦੀ ਸਮੇਂ-ਸੀਮਾ ਦਿੱਤੀ ਸੀ ।

Scroll To Top