Home / featured / ਦੇਸ਼ ਦੀ ਨਵੀਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ
ਦੇਸ਼ ਦੀ ਨਵੀਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ

ਦੇਸ਼ ਦੀ ਨਵੀਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਰਾਜਨੀਤਕ ਅਤੇ ਪ੍ਰਬੰਧਕੀ ਸਮਰੱਥਾ ਨੂੰ ਤਰਜੀਹ ਦਿੰਦੇ ਹੋਏ  4 ਰਾਜ ਮੰਤਰੀਆਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸਨਮਾਨਤ ਕਰਕੇ ਕੈਬਨਿਟ ਮੰਤਰੀ ਬਣਾਇਆ ਅਤੇ ਚਾਰ ਸਾਬਕਾ ਨੌਕਰਸ਼ਾਹਾਂ ਸਮੇਤ 9 ਨਵੇਂ ਚਿਹਰਿਆਂ ਨੂੰ ਆਪਣੇ ਮੰਤਰੀ ਮੰਡਲ ‘ਚ ਜਗ੍ਹਾ ਦਿੱਤੀ ਹੈ। ਮੋਦੀ ਨੇ ਕਈ ਮੰਤਰੀਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਕੁੱਲ 13 ਮੰਤਰੀਆਂ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਵਿਭਾਗਾਂ ਦੀ ਵੰਡ ਕੀਤੀ ਗਈ।
ਨਿਰਮਲਾ ਸੀਤਾਰਾਮ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ। ਨਿਰਮਲਾ ਪਹਿਲੀ ਪੂਰਾ ਸਮਾਂ ਮਹਿਲਾ ਰੱਖਿਆ ਮੰਤਰੀ ਬਣੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹਿੰਦੇ ਹੋਏ ਇੰਦਰਾ ਗਾਂਧੀ 2 ਵਾਰ ਇਸ ਵਿਭਾਗ ਨੂੰ ਸੰਭਾਲ ਚੁੱਕੀ ਹੈ। ਇਸ ਦੇ ਨਾਲ ਹੀ ਸੁਰੇਸ਼ ਪ੍ਰਭੂ ਦੇ ਰੇਲ ਮੰਤਰਾਲੇ ਛੱਡਣ ਦੇ ਬਾਅਦ ਪੀਯੂਸ਼ ਗੋਇਲ ਨੂੰ ਰੇਲ ਮੰਤਰੀ ਬਣਾਇਆ ਗਿਆ ਹੈ।

Scroll To Top