Home / featured / ਹੁਣ ATM ਵੀ ਕਰੇਗਾ ਚੋਣਾਂ ਲਈ ਜਾਗਰੂਕ
ਹੁਣ ATM ਵੀ ਕਰੇਗਾ ਚੋਣਾਂ ਲਈ ਜਾਗਰੂਕ

ਹੁਣ ATM ਵੀ ਕਰੇਗਾ ਚੋਣਾਂ ਲਈ ਜਾਗਰੂਕ

ਗੁਰੂਗ੍ਰਾਮ(ਗੁੜਗਾਓਂ)— ਨਿਗਮ ਚੋਣਾਂ ‘ਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੋਂ ਵੋਟ ਪੁਆਉਣ ਦੀ ਕਵਾਇਦ ਅਧੀਨ ਲੋਕਾਂ ਨੂੰ ਏ. ਟੀ. ਐਮ. ਦੇ ਜ਼ਰੀਏ ਵੀ ਜਾਗਰੂਕ ਕੀਤਾ ਜਾਵੇਗਾ। ਏ. ਟੀ. ਐਮ. ‘ਚ ਕੈਸ਼ ਕੱਢਵਾਉਣ ਜਾਣ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾ ਸਕ੍ਰੀਨ ‘ਤੇ 24 ਸਤੰਬਰ ਤੋਂ ਚੋਣਾਂ ‘ਚ ਹਿੱਸਾ ਲੈਣ ਦੇ ਬਾਰੇ ‘ਚ ਜਾਗਰੂਕ ਕੀਤਾ ਜਾਵੇਗਾ।
ਇਸ ਦੇ ਲਈ ਪ੍ਰਸ਼ਾਸਨ ਵਲੋਂ ਬੈਂਕਾਂ ਅਤੇ ਏ. ਟੀ. ਐਮ. ਸੰਚਾਲਿਤ ਕਰਨ ਵਾਲੀਆਂ ਕੰਪਨੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਕ੍ਰੀਨ ਦੇ ਲਈ ਮੈਸੇਜ ਵੀ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਚੋਣਾਂ ‘ਚ ਮੋਬਾਈਲ ਐਪ ਦੇ ਜ਼ਰੀਏ ਵੋਟਰ ਆਪਣੇ ਵਾਰਡ ਦੇ ਬੂਥ ਦਾ ਪਤਾ ਲਗਾ ਸਕਣਗੇ। ਜਿਸ ‘ਚ ਐਪ ਵੋਟਰ ਵਲੋਂ ਆਪਣਾ ਆਈ. ਡੀ. ਨੰਬਰ, ਨਾਂ ਅਤੇ ਏਰੀਏ ਦੀ ਜਾਣਕਾਰੀ ਦੇਣ ‘ਤੇ ਦੱਸੇਗਾ ਕਿ ਵੋਟਰ ਦਾ ਬੁਥ ਨੰਬਰ ਅਤੇ ਉਸ ਦਾ ਪਤਾ ਕੀ ਹੈ। ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰਿਕ ਸੂਤਰਾਂ ਦੀ ਮੰਨੀਏ ਤਾਂ ਅਗਲੇ ਹਫਤੇ ਤੱਕ ਏ. ਟੀ. ਐਮ. ਦੀ ਸਕ੍ਰੀਨ ‘ਤੇ ਮੈਸੇਜ ਚੱਲਣਾ ਸ਼ੁਰੂ ਹੋ ਜਾਵੇਗਾ।

Scroll To Top