Home / featured / ‘ਨਾਗ’ ਮਿਜ਼ਾਇਲ ਦਾ ਸਫਲ ਪ੍ਰੀਖਣ
‘ਨਾਗ’ ਮਿਜ਼ਾਇਲ ਦਾ ਸਫਲ ਪ੍ਰੀਖਣ

‘ਨਾਗ’ ਮਿਜ਼ਾਇਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ— ਡਿਫੈਂਸ ਰੀਸਰਚ ਡੈਵਲਪਮੈਂਟ ਆਰਗਨਾਈਜ਼ੇਸ਼ਨ (ਡੀ.ਆਰ.ਡੀ.ਓ.) ਨੇ ਦੇਸ਼ ‘ਚ ਬਣਾਈ ਤੀਜੀ ਪੀੜੀ ਦੀ ਐਂਟੀ ਟੈਂਕ ਮਿਜ਼ਾਇਲ ਨਾਗ ਦਾ ਰਾਜਸਥਾਨ ‘ਚ ਸਫਲ ਪ੍ਰੀਖਣ ਕੀਤਾ ਹੈ। ਇਸ ਦੇ ਨਾਲ ਹੀ ਏ.ਟੀ.ਜੀ.ਐੱਮ. ਦੇ ਲੜੀਵਾਰ ਨਿਰਮਾਣ ‘ਚ ਹੋਣ ਵਾਲਾ ਟ੍ਰਾਇਲ ਪੂਰਾ ਹੋ ਗਿਆ ਹੈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਰਾਜਸਥਾਨ ‘ਚ ਸ਼ੁੱਕਰਵਾਰ ਨੂੰ ਡੀ.ਆਰ.ਡੀ.ਓ. ਨੇ ਨਾਗ ਨੂੰ ਦੋ ਵੱਖ-ਵੱਖ ਟੀਚਿਆਂ ‘ਤੇ ਸਫਲਤਾਪੂਰਵਕ ਲਾਂਚ ਕੀਤਾ। ਇਹ ਮਿਜ਼ਾਇਲ ਸੱਤ ਕਿਲੋਮੀਟਰ ਤੱਕ ਆਪਣੇ ਨਿਸ਼ਾਨੇ ਨੂੰ ਤਬਾਹ ਕਰ ਸਕਦੀ ਹੈ।
ਮੰਤਰਾਲੇ ਨੇ ਕਿਹਾ ਕਿ ਏ.ਟੀ.ਜੀ.ਐੱਮ. ‘ਨਾਗ’ ਮਿਜ਼ਾਇਲ ਨੇ ਵੱਖ-ਵੱਖ ਰੇਂਜਾਂ ਤੇ ਸਥਿਤੀਆਂ ‘ਚ ਦੋਵਾਂ ਟੀਚਿਆਂ ਨੂੰ ਬਹੁਤ ਆਸਾਨੀ ਨਾਲ ਤਬਾਹ ਕਰ ਦਿੱਤਾ ਤੇ ਉਹ ਅਜਿਹੀ ਹੀ ਮਿਜ਼ਾਇਲ ਚਾਹੁੰਦੇ ਸਨ। ਭਾਰਤ ਅੱਜ ਦੇ ਆਧੁਨਿਕ ਯੁੱਗ ‘ਚ ਆਪਣੀ ਫੌਜੀ ਸਮਰਥਾ ਨੂੰ ਵਧਾਉਣ ਦੀਆਂ ਤਿਆਰੀਆਂ ‘ਚ ਲੱਗਾ ਹੋਇਆ ਹੈ।

Scroll To Top