Home / ਅੰਤਰਰਾਸ਼ਟਰੀ / ਕੈਲਗਰੀ ਵਿੱਚ ਪਹਿਲੀ ਵਾਰ ਅਲਬਰਟਾ ਗਤਕਾ ਚੈਪੀਅਨ ਸਿੱਪ ਹੋਈ
ਕੈਲਗਰੀ ਵਿੱਚ ਪਹਿਲੀ ਵਾਰ ਅਲਬਰਟਾ ਗਤਕਾ ਚੈਪੀਅਨ ਸਿੱਪ ਹੋਈ

ਕੈਲਗਰੀ ਵਿੱਚ ਪਹਿਲੀ ਵਾਰ ਅਲਬਰਟਾ ਗਤਕਾ ਚੈਪੀਅਨ ਸਿੱਪ ਹੋਈ

ਕੈਲਗਰੀ(ਹਰਬੰਸ ਬੁੱਟਰ) ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਵੱਲੋਂ ਆਯੋਜਿਤ ਕੀਤੇ ਗਏ ਟੂਰਨਾਮੈਂਟ ਦੌਰਾਨ ਕੈਲਗਰੀ ਵਿੱਚ ਪਹਿਲੀ ਵਾਰ ਅਲਬਰਟਾ ਗਤਕਾ ਚੈਪੀਅਨਸਿੱਪ ਜੈਨੇਸਿਸ ਸੈਂਟਰ ਵਿਖੇ ਕਰਵਾਈ ਗਈ। ਕੈਲਗਰੀ ਤੋਂ ਇਲਾਵਾ ਐਡਮਿੰਟਨ ਅਤੇ ਸਰੀ ਤੋਂ ਵਿਸੇਸ ਟੀਮ ਇਸ ਚੈਪੀਅਨ ਸਿੱਪ ਵਿੱਚ ਹਿੱਸਾ ਲੈਣ ਲਈ ਪੁੱਜੀ ਹੋਈ ਸੀ। ਮੁਕਾਬਲੇ ਦੌਰਾਨ ਕਿਹੜਾ ਸਿੰਘ ਕਿੱਥੇ ਵਾਰ ਕਰਦਾ ਇਸ ਸਬੰਧੀ ਨਿਗਰਾਨਾਂ ਦੀ ਬਾਜ਼ ਅੱਖ ਅਤੇ ਨਵੀਂ ਤਕਨੀਕ ਦੇ ਕੈਮਰੇ ਵੀ ਲਗਾਏ ਗਏ ਸਨ। ਜੇਤੂ ਬੱਚਿਆਂ ਨੂੰ ਹੌਂਸਲਾ ਅਫਜਾਈ ਲਈ ਪਲੈਕ ਅਤੇ ਸੀਲਡਾਂ ਦਿੱਤੀਆਂ ਗਈਆਂ। ਇਸ ਸਬੰਧੀ ਗੱਲ ਕਰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਸ: ਪਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਗੁਰੂਘਰ ਵੱਲੋਂ ਅਜਿਹੇ ਪਰੋਗਰਾਮ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਅਤੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨਾ ਹੈ। ਵਿਲੱਖਣ ਕਿਸਮ ਦੀਆਂ ਖਾਲਸਾਈ ਜਾਹੋ ਜਲਾਲ ਵਾਲੀਆਂ ਖੇਡਾਂ ਨੂੰ ਦੇਖਣ ਲਈ ਕੈਲਗਰੀ ਵਾਸੀਆਂ ਵਿੱਚ ਉਤਸਾਹ ਸੀ ਪਰ ਦਰਸਕਾਂ ਵਿੱਚੋਂ ਰੇਸਮ ਸਿੰਘ ਸਿੱਧੂ ਅਨੁਸਾਰ ਸਾਡੇ ਐਮ ਪੀ ਅਤੇ ਐਮ ਐਲ ਏ ਸਹਿਬਾਨ ਨੂੰ ਹੋਰਨਾ ਪਾਰਟੀਆਂ ਵਿੱਚ ਹਾਜਰੀ ਭਰਨ ਤੋਂ ਇਲਾਵਾ ਅਜਿਹੇ ਪਰੋਗਰਾਮਾ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ,ਪਰ ਇਸ ਮੌਕੇ ਅਲਬਰਟਾ ਸੂਬੇ ਦੇ ਮੰਤਰੀ ਇਰਫਾਨ ਸਾਬਿਰ ਨੇ ਵਿਸੇਸ ਤੌਰ ਤੇ ਹਾਜਰੀ ਭਰੀ।

Scroll To Top