Home / ਪੰਜਾਬ / ਸਰਕਾਰ ਨੇ ਵਾਅਦੇ ਤਾਂ ਕੀ ਪੂਰੇ ਕਰਨੇ ਨੇ ਮਨਰੇਗਾ ਦਾ ਕੰਮ ਵੀ ਨਹੀਂ ਚਲਾਉਂਦੇ : ਮਜ਼ਦੂਰ
ਸਰਕਾਰ ਨੇ ਵਾਅਦੇ ਤਾਂ ਕੀ ਪੂਰੇ ਕਰਨੇ ਨੇ ਮਨਰੇਗਾ ਦਾ ਕੰਮ ਵੀ ਨਹੀਂ ਚਲਾਉਂਦੇ : ਮਜ਼ਦੂਰ

ਸਰਕਾਰ ਨੇ ਵਾਅਦੇ ਤਾਂ ਕੀ ਪੂਰੇ ਕਰਨੇ ਨੇ ਮਨਰੇਗਾ ਦਾ ਕੰਮ ਵੀ ਨਹੀਂ ਚਲਾਉਂਦੇ : ਮਜ਼ਦੂਰ

ਜੋਧਾਂ / ਸਰਾਭਾ 26 ਸਤੰਬਰ ( ਦਲਜੀਤ ਸਿੰਘ ਰੰਧਾਵਾ ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਮਨਰੇਗਾ ਦੇ ਮਜ਼ਦੂਰਾਂ ਨੂੰ 6 ਮਹੀਨੇ ਤੋਂ ਨਹੀਂ ਮਿਲ ਰਿਹਾ ਕੰਮ ਅਤੇ ਨਾ ਹੀ ਪਿਛਲਾ ਬਕਾਇਆ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪਿੰਡ ਸਰਾਭੇ ਦੇ ਕੈਪਟਨ ਰਾਮਲੋਕ ਸਿੰਘ ਸਰਾਭਾ,ਮਨਮੋਹਣ ਸਿੰਘ ,ਪਰਮਾਨੰਦ,ਆਤਮਾ ਸਿੰਘ,ਬਲਜੀਤ ਕੌਰ ,ਸੁਰਿੰਦਰ ਕੌਰ,ਹਰਜੋਤ ਕੌਰ ਅਤੇ ਸੁਖਵੀਰ ਕੌਰ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਉਹਨਾਂ ਨੇ ਅੱਗੇ ਆਖਿਆ ਕਿ ਇਸ ਪਾਸੇ ਨਾ ਤਾਂ ਪੱਖੋਵਾਲ ਬਲਾਕ ਦੇ ਬੀ.ਡੀ ਪੀ ਓ ਸਾਹਿਬ ਕੋਈ ਧਿਆਨ ਦੇ ਰਹੇ ਹਨ ਅਤੇ ਨਾਹੀ ਕੋਈ ਸਬੰਧਿਤ ਅਧਿਕਾਰੀ ਅਸੀਂ ਸਰਾਭੇ ਪਿੰਡ ਦੀ ਪੰਚਾਇਤ ਨੂੰ ਕਈ ਵਾਰ ਬੇਨਤੀ ਕੀਤੀ ਸਾਨੂੰ ਵਿਸ਼ਵਾਸ ਦਵਾਇਆ ਕਿ ਮਨਰੇਗਾ ਦਾ ਕੰਮ ਜਲਦੀ ਚਾਲੂ ਕੀਤਾ ਜਾਵੇਗਾ।ਜਦਕਿ ਕੰਮ  ਨੂੰ ਚਾਲੂ ਕਰਨ ਲਈ ਮਤਾ ਪਾਉਣ ‘ਚ ਦੇਰੀ ਕਰ ਰਹੇ ਹਨ । ਜਿਸ ਕਰਕੇ ਸਾਡੀ ਰੋਜ਼ ਦੀ ਰੋਟੀ ਦਾ ਗੁਜ਼ਾਰਾ ਬੜਾ ਔਖਾ ਚੱਲ ਰਿਹਾ ਹੈ।ਅਸੀਂ ਭੁੱਖ ਮਾਰੀ ਨਾਲ ਜੂਝ ਰਹੇ ਹਾਂ ।ਉਹਨਾਂ ਨੇ ਅੱਗੇ ਆਖਿਆ ਕਿ ਸਰਾਭੇ ਪਿੰਡ ਦੀਆਂ ਗਰਾਊਡਾਂ ਵਿੱਚ ਘਾਹ ਲਾਉਣ ਅਤੇ ਹੋਰ ਕੰਮ ਕਰਨ ਦੇ ਪੈਸੇ ਅੱਜ਼ ਤੱਕ ਨਹੀਂ ਮਿਲੇ।ਇਸ ਪਾਸੇ ਸਾਨੂੰ ਲਾਰਿਆ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਇਆ ।ਇਸ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਆਗੂ ਦੇਵ ਸਰਾਭਾ, ਸਤਿੰਦਰ ਸਿੰਘ,ਗੁਰਧਿਆਨ ਸਿੰਘ ਬੱਲੋਵਾਲ, ਜੱਸੀ ਸ਼ਾਹਪੁਰ, ਹਰਦੀਪ ਸਿੰਘ ਸਰਾਭਾ ਨੇ ਆਖਿਆ ਕਿ ਮਜ਼ਦੂਰਾਂ ਦੇ ਹੱਕ ਦਵਾਉਣ ਲਈ ਹਰ ਸਮੇਂ ਤਿਆਰ ਹਾਂ।ਲੀਡਰੀ ਦੇ ਭੁੱਖੇ ਲੋਕ ਆਪਣੀ ਲੀਡਰੀ ਚਮਕਾਉਣ ਲਈ ਮਜ਼ਦੂਰਾਂ ਨੂੰ ਭੁੱਖਾ ਮਾਰਨਗੇ ਇਹ ਮੰਦਭਾਗਾ।ਉਹਨਾਂ ਨੇ ਅੱਗੇ ਆਖਿਆ ਕਿ ਕੁਝ ਲੋਕ ਸਿਆਸਤ ਦੀ ਗੰਦੀ ਖੇਡ ਖੇਡਣ ਕਰਕੇ ਇਹਨਾਂ ਮਜ਼ਦੂਰ ਲੋਕਾਂ ਦਾ ਬਿਨ•ਾਂ ਵਜ•ਾ ਨੁਕਸਾਨ ਕਰਦੇ ਨੇ ਜਦਕਿ ਵੋਟਾਂ ਨੂੰ ਪਹਿਲਾ ਤਰ•ਾਂ-ਤਰ•ਾਂ ਦੇ ਵਾਅਦੇ ਕਰਦੇ ਨਹੀਂ ਥੱਕਦੇ।ਜੇਕਰ ਇਹਨਾਂ ਮਜ਼ਦੂਰਾਂ ਦੇ ਬਣਦੇ ਹੱਕ ਨਾ ਦਿੱਤੇ ਗਏ ਤਾਂ ਇਲਾਕੇ ਦੀਆਂ ਹੋਰ ਜੱਥੇਬੰਦੀਆ ਨੂੰ ਨਾਲ ਲੈ ਕੇ ਸਮੇਂ ਦੀ ਸਰਕਾਰ ਵਿਰੁੱਧ ਵੱਡਾ ਮੋਰਚਾ ਖੋਲਿਆ ਜਾਵੇਗਾ।

Scroll To Top