Home / ਪੰਜਾਬ / ਡਿਪਟੀ ਕਮਿਸ਼ਨਰ ਵੱਲੋਂ ਘਰੇਲੂ ਬਗੀਚੀ ਲਈ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ
ਡਿਪਟੀ ਕਮਿਸ਼ਨਰ ਵੱਲੋਂ ਘਰੇਲੂ ਬਗੀਚੀ ਲਈ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ

ਡਿਪਟੀ ਕਮਿਸ਼ਨਰ ਵੱਲੋਂ ਘਰੇਲੂ ਬਗੀਚੀ ਲਈ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ

ਕਪੂਰਥਲਾ, 26 ਸਤੰਬਰ :
ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਬਾਗਬਾਨੀ ਵਿਭਾਗ ਦੀ ਘਰੇਲੂ ਬਗੀਚੀ ਵਾਸਤੇ ਤਿਆਰ ਕੀਤੀ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ ਕਰਦਿਆਂ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਵਿਚ ਆਪਣੀ ਲੋੜ ਵਾਸਤੇ ਸਬਜ਼ੀਆਂ ਪੈਦਾ ਕਰਨ। ਉਨ•ਾਂ ਕਿਹਾ ਕਿ ਇਸ ਕਿੱਟ ਰਾਹੀਂ ਘਰੇਲੂ ਬਗੀਚੀ ਵਿਚ ਤਿਆਰ ਕੀਤੀਆ ਸਬਜ਼ੀਆਂ ਨਾ ਕੇਵਲ ਤਾਜ਼ੀਆਂ ਹੁੰਦੀਆਂ ਹਨ ਬਲਕਿ ਕਈ ਤਰ•ਾਂ ਦੇ ਜ਼ਹਿਰਾਂ ਦੇ ਅਸਰ ਤੋਂ ਵੀ ਮੁਕਤ ਹੁੰਦੀਆਂ ਹਨ। ਉਨ•ਾਂ ਕਿਹਾ ਕਿ ਘਰੇਲੂ ਬਗੀਚੀ ਨਾਲ ਸਬਜ਼ੀਆਂ ਪੈਦਾ ਕਰਨ ਨਾਲ ਸਬਜ਼ੀਆਂ ‘ਤੇ ਆਉਣ ਵਾਲਾ ਪ੍ਰਤੀ ਜੀਅ ਲੱਗਭਗ 5 ਹਜ਼ਾਰ ਰੁਪਏ ਖ਼ਰਚਾ ਵੀ ਬਚਦਾ ਹੈ। ਬਾਗਬਾਨੀ ਵਿਭਾਗ ਦੇ ਇਸ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ•ਾਂ ਜ਼ਿਲ•ਾ ਵਾਸੀਆਂ ਨੂੰ ਇਸ ਕਿੱਟ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਕਿਹਾ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਸ. ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਇਕ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖ਼ੁਰਾਕ ਦੀ ਲੋੜ ਹੈ, ਜਿਸ ਦੀ ਪੂਰਤੀ ਆਪਣੀ ਘਰੇਲੂ ਬਗੀਚੀ ਵਿਚੋਂ ਕੀਤੀ ਜਾ ਸਕਦੀ ਹੈ। ਉਨ•ਾਂ ਦੱਸਿਆ ਕਿ ਇਸ ਸਬਜ਼ੀ ਕਿੱਟ ਵਿਚ ਸਰਦੀ ਰੁੱਤ ਦੀਆਂ ਸਬਜ਼ੀਆਂ ਦੇ ਬੀਜ ਹਨ, ਜੋ 6 ਮਰਲੇ ਰਕਬੇ ਲਈ ਕਾਫੀ ਹਨ। ਇਨ•ਾਂ ਨੂੰ ਘਰੇਲੂ ਬਗੀਚੀ ਵਿਚ ਇਸਦੇ ਲਿਫਾਫੇ ਅੰਦਰ ਦੱਸੀ ਗਈ ਵਿਉਂਤਬੰਦੀ ਰਾਹੀਂ ਲਗਾ ਕੇ 7 ਜੀਆਂ ਦਾ ਪਰਿਵਾਰ 400 ਕਿਲੋ ਤਾਜ਼ੀ ਸਬਜ਼ੀ ਪੈਦਾ ਕੀਤੀ ਜਾ ਸਕਦੀ ਹੈ, ਜੋ ਕਿ ਪਰਿਵਾਰ ਦੀ 6 ਮਹੀਨਿਆਂ ਦੀ ਲੋੜ ਨੂੰ ਪੂਰਾ ਕਰੇਗੀ। ਉਨ•ਾਂ ਕਿਹਾ ਕਿ ਜ਼ਿਲ•ਾ ਵਾਸੀ ਆਪਣੇ ਬਲਾਕ ਦੇ ਬਾਗਬਾਨੀ ਵਿਕਾਸ ਅਫ਼ਸਰ ਨੂੰ ਮਿਲ ਕੇ ਇਹ ਮਿੰਨੀ ਕਿੱਟ ਪ੍ਰਾਪਤ ਕਰ ਸਕਦੇ ਹਨ, ਜਿਸ ਦੀ ਕੀਮਤ ਵਿਭਾਗ ਵੱਲੋਂ ਕੇਵਲ 80 ਰੁਪਏ ਰੱਖੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਮੁੱਖ ਖੇਤੀਬਾੜੀ ਅਫ਼ਸਰ ਡਾ ਰਵੇਲ ਸਿੰਘ ਔਲਖ, ਚੀਫ ਲੀਡ ਬੈਂਕ ਮੈਨੇਜਰ ਸ. ਕਰਮਜੀਤ ਸਿੰਘ, ਡੀ. ਡੀ. ਐਮ ਨਾਬਾਰਡ ਸ੍ਰੀ ਰਾਕੇਸ਼ ਵਰਮਾ, ਡੀ. ਐਸ. ਪੀ ਸੁੰਦੀਪ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Scroll To Top