Home / ਪੰਜਾਬ / ਸਰੂਪਨਕਾ ਦੇ ਨੱਕ ਵੱਡਣ ਦਾ ਦ੍ਰਿਸ਼ ਕਲਾਕਾਰਾਂ ਨੇ ਬਾਖੂਬੀ ਕੀਤਾ ਪੇਸ਼
ਸਰੂਪਨਕਾ ਦੇ ਨੱਕ ਵੱਡਣ ਦਾ ਦ੍ਰਿਸ਼ ਕਲਾਕਾਰਾਂ ਨੇ ਬਾਖੂਬੀ ਕੀਤਾ ਪੇਸ਼

ਸਰੂਪਨਕਾ ਦੇ ਨੱਕ ਵੱਡਣ ਦਾ ਦ੍ਰਿਸ਼ ਕਲਾਕਾਰਾਂ ਨੇ ਬਾਖੂਬੀ ਕੀਤਾ ਪੇਸ਼

ਸ਼ਾਹਕੋਟ/ਮਲਸੀਆਂ, 26 ਸਤੰਬਰ (ਏ.ਐਸ. ਅਰੋੜਾ) ਦੁਸਹਿਰਾ ਕਮੇਟੀ ਸ਼ਾਹਕੋਟ ਵੱਲੋਂ ਦੁਸਹਿਰਾ ਗਰਾਊਂਡ ਨਵਾਂ ਕਿਲਾ ਰੋਡ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਿਥੇ ਰੋਜ਼ਾਨਾਂ ਹੀ ਸੁੰਦਰ ਝਾਂਕੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਥੇ ਕਲਾਕਾਰਾਂ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਤ ਰਾਮ ਲੀਲਾ ਖੇਡੀ ਜਾ ਰਹੀ ਹੈ, ਜਿਸ ਨੂੰ ਦੇਖਣ ਵਾਲੀਆ ਦਾ ਸ਼ਾਮ ਸਮੇਂ ਦੁਸਹਿਰਾ ਗਰਾਊਂਡ ਵਿੱਚ ਤਾਂਤਾ ਲੱਗਾ ਰਹਿੰਦਾ ਹੈ । ਮੰਗਲਵਾਰ ਨੂੰ ਕਲਾਕਾਰਾਂ ਵੱਲੋਂ ਜਿਥੇ ਰਾਮ ਲੀਲਾ ਨਾਲ ਸਬੰਧਤ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ, ਉਥੇ ਦੇਰ ਸ਼ਾਮ ਰਾਵਣ ਦੀ ਭੈਣ ਸਰੂਪਨਕਾ ਦਾ ਸ਼੍ਰੀ ਲਕਸ਼ਮਣ ਵੱਲੋਂ ਨੱਕ ਵੱਡਣ ਦਾ ਦ੍ਰਿਸ਼ ਦਰਸ਼ਕਾਂ ਵੱਲੋਂ ਕਾਫ਼ੀ ਦਿਲਚਸਪੀ ਨਾਲ ਦੇਖਿਆ ਗਿਆ । ਪ੍ਰਬੰਧਕਾਂ ਨੇ ਦੱਸਿਆ ਕਿ 27 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ ਸਮੇਂ ਰਾਵਣ ਦੀ ਲੰਕਾ ਨੂੰ ਹਨੂੰਮਾਨ ਵੱਲੋਂ ਅੱਗ ਲਗਾਉਣ ਦਾ ਦ੍ਰਿਸ਼ ਪੇਸ਼ ਕੀਤਾ ਜਾਵੇਗਾ ਅਤੇ 30 ਅਕਤੂਬਰ ਨੂੰ ਆਖਰੀ ਦਿਨ ਸੁੰਦਰ ਝਾਂਕੀਆਂ ਦਾ ਆਯੋਜਨ ਕੀਤਾ ਜਾਵੇਗਾ । ਸ਼ਾਮ ਸਮੇਂ ਆਤੀਸ਼ਬਾਜ਼ੀ ਹੋਵੇਗੀ ਅਤੇ ਰਾਵਣ, ਕੁੰਭਕਰਨ, ਮੇਘਨਾਥ ਦੇ ਪੁੱਤਲਿਆ ਨੂੰ ਅਗਨ ਭੇਂਟ ਕੀਤਾ ਜਾਵੇਗਾ । ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਉਚੇਚੇ ਤੌਰ ‘ਤੇ ਪਹੁੰਚਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਪ੍ਰੇਮ ਜਿੰਦਲ, ਵਿਵੇਕ ਭਟਾਰਾ, ਰਾਜੇਸ਼ ਪਰਾਸ਼ਰ, ਸੰਜਮ ਮੈਸਨ ਕੋ-ਇੰਚਾਰਜ਼ ਕਲਚਰਲ ਕਮੇਟੀ ਭਾਜਪਾ ਯੂਵਾ ਮੋਰਚਾ ਪੰਜਾਬ, ਕਮਲ ਨਾਹਰ, ਬਲਵਿੰਦਰ ਸਿੰਘ, ਸੋਨੀ ਮਹਿਰਾ, ਗੁਲਸ਼ਨ ਸ਼ਰਮਾ, ਧਰਮਾ, ਰਾਜਾ ਅਰੋੜਾ, ਰਾਹੁਲ ਪੰਡਿਤ, ਸੈਂਡੀ ਘਾਰੂ, ਵਰਿੰਦਰ ਨਾਹਰ,  ਮੁਨੀਸ਼ ਸੈਂਣੀ, ਸਚਿਨ ਵਰਮਾ, ਰਿੱਕੀ ਸੋਬਤੀ, ਗੌਰਵ ਸ਼ਰਮਾਂ, ਕਾਲਾ ਸ਼ਰਮਾਂ, ਤੰਨੂੰ ਸੋਬਤੀ, ਤਨੀਸ਼ ਰਿਹਾਨ, ਆਸ਼ੀਸ਼ ਅਗਰਵਾਲ, ਰੋਹਿਤ ਮੈਸਨ, ਸੰਦੀਪ ਸਹਿਦੇਵ, ਅਮਨ ਸ਼ਰਮਾ, ਰਾਹੁਲ ਅਰੋੜਾ, ਪ੍ਰਿੰਸ ਆਦਿ ਹਾਜ਼ਰ ਸਨ ।

Scroll To Top