Home / featured / ਮੋਦੀ ਵਰਗੀ ‘ਮਾਰਕੀਟਿੰਗ’ ਨਾ ਕਰ ਸਕਣ ਕਾਰਨ ਮਾਰ ਖਾ ਗਈ ਕਾਂਗਰਸ : ਰਾਹੁਲ
ਮੋਦੀ ਵਰਗੀ ‘ਮਾਰਕੀਟਿੰਗ’ ਨਾ ਕਰ ਸਕਣ ਕਾਰਨ ਮਾਰ ਖਾ ਗਈ ਕਾਂਗਰਸ : ਰਾਹੁਲ

ਮੋਦੀ ਵਰਗੀ ‘ਮਾਰਕੀਟਿੰਗ’ ਨਾ ਕਰ ਸਕਣ ਕਾਰਨ ਮਾਰ ਖਾ ਗਈ ਕਾਂਗਰਸ : ਰਾਹੁਲ

ਰਾਜਕੋਟ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ‘ਮਾਰ ਖਾ ਜਾਣ’ ਦਾ ਕਾਰਨ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਮਾਰਕੀਟਿੰਗ ਕਰ ਸਕਣ ਵਿਚ ਅਸਫਲ ਰਹਿਣਾ ਹੈ।
ਗਾਂਧੀ ਨੇ ਕਿਹਾ, ”ਸਾਡੀ ਸਰਕਾਰ ਨੇ ਬਹੁਤ ਕੰਮ ਕੀਤੇ ਪਰ ਅਸੀਂ ਮਾਰਕੀਟਿੰਗ (ਵਧਾ-ਚੜ੍ਹਾ ਕੇ ਪ੍ਰਚਾਰ) ਨਹੀਂ ਕੀਤਾ ਜਿਵੇਂ ਕਿ ਮੋਦੀ ਜੀ ਕਰਦੇ ਹਨ। ਇਹ ਸਾਡੀ ਕਮੀ ਹੈ ਅਤੇ ਇਥੇ ਸ਼ਾਇਦ ਅਸੀਂ ਮਾਰ ਖਾ ਗਏ। ਕਾਂਗਰਸ ਉਪ-ਪ੍ਰਧਾਨ ਨੇ ਵੀ ਮੋਦੀ ਸਰਕਾਰ ‘ਤੇ ਵਾਰ ਜਾਰੀ ਰੱਖਦੇ ਹੋਏ ਕਿਹਾ ਕਿ ਗੁਜਰਾਤ ਦੀ ਸਰਕਾਰ ਨੂੰ ਨਵੀਂ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਵੀ ਸ਼ਰਮਨਾਕ ਦੱਸਿਆ ਕਿ ਗੁਜਰਾਤ ਵਿਚ ਦੁਨੀਆ ਦੇ ਸਭ ਤੋਂ ਉੱਚੇ ਬੁੱਤ ਵਜੋਂ ਸਥਾਪਤ ਹੋ ਰਹੇ ਸਰਦਾਰ ਪਟੇਲ ਦੇ ਬੁੱਤ ਨੂੰ ਚੀਨ ਬਣਾ ਰਿਹਾ ਹੈ ਜਿਸ ‘ਤੇ ਮੇਡ ਇਨ ਚਾਈਨਾ ਲਿਖਿਆ ਹੋਵੇਗਾ।

Scroll To Top