Home / featured / ਆਰੂਸ਼ੀ-ਹੇਮਰਾਜ ਕਤਲ ਕੇਸ ‘ਚ ਤਲਵਾੜ ਜੋੜਾ ਬਰੀ
ਆਰੂਸ਼ੀ-ਹੇਮਰਾਜ ਕਤਲ ਕੇਸ ‘ਚ ਤਲਵਾੜ ਜੋੜਾ ਬਰੀ

ਆਰੂਸ਼ੀ-ਹੇਮਰਾਜ ਕਤਲ ਕੇਸ ‘ਚ ਤਲਵਾੜ ਜੋੜਾ ਬਰੀ

ਨੋਇਡਾ— ਆਰੂਸ਼ੀ-ਹੇਮਰਾਜ ਕਤਲ ਕੇਸ ‘ਚ ਇਲਾਹਾਬਾਦ ਹਾਈ ਕੋਰਟ ਨੇ ਤਲਵਾੜ ਜੋੜੇ ਨੂੰ ਬਰੀ ਕਰ ਦਿੱਤਾ ਹੈ। ਇਸ ਫੈਸਲੇ ਨੂੰ ਸੁਣਨ ਤੋਂ ਬਾਅਦ ਆਰੂਸ਼ੀ ਦੇ ਪਿਤਾ ਰਾਜੇਸ਼ ਤਲਵਾੜ ਅਤੇ ਮਾਂ ਨੂਪੁਰ ਤਲਵਾੜ ਭਾਵੁਕ ਹੋ ਗਏ। ਉੱਥੇ ਹੀ ਫੈਸਲਾ ਆਉਣ ਤੋਂ ਪਹਿਲਾਂ ਤਲਵਾੜ ਜੋੜਾ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਸੀ। ਗਾਜ਼ੀਆਬਾਦ ਦੀ ਡਾਸਨਾ ਜੇਲ ‘ਚ ਬੰਦ ਰਾਜੇਸ਼ ਅਤੇ ਨੂਪੁਰ ਤਲਵਾੜ ਨੂੰ ਰਾਤ ਨੂੰ ਨੀਂਦ ਨਹੀਂ ਆਈ। ਦੋਹਾਂ ਨੇ ਸਵੇਰ ਦਾ ਨਾਸ਼ਤਾ ਵੀ ਨਹੀਂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਹੈਲਥ ਚੈੱਕਅਪ ਦੌਰਾਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਵਧਿਆ ਹੋਇਆ ਸੀ। ਜੇਲ ਸੂਤਰਾਂ ਅਨੁਸਾਰ ਆਮ ਦਿਨਾਂ ਦੀ ਤੁਲਨਾ ‘ਚ ਨੂਪੁਰ ਨੇ ਦੂਜੇ ਕੈਦੀਆਂ ਨਾਲ ਗੱਲਬਾਤ ਨਹੀਂ ਕੀਤੀ ਅਤੇ ਗੁੰਮਸੁੰਮ ਬੈਠੀ ਰਹੀ। ਹਾਈ ਕੋਰਟ ਨੇ ਉਨ੍ਹਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਬੇਟੀ ਅਤੇ ਨੌਕਰ ਹੇਮਰਾਜ ਦੇ ਕਤਲ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਟੀ.ਵੀ. ਰਿਪੋਰਟਸ ਅਨੁਸਾਰ ਫੈਸਲੇ ਤੋਂ ਪਹਿਲਾਂ ਜੇਲ ‘ਚ ਬੰਦ ਆਰੂਸ਼ੀ ਦੀ ਮਾਂ ਨੂਪੁਰ ਅਤੇ ਪਿਤਾ ਰਾਜੇਸ਼ ਤਲਵਾੜ ਕਾਫੀ ਤਣਾਅ ‘ਚ ਦੇਖੇ ਗਏ। ਦੋਹਾਂ ਨੇ ਖਾਣਾ ਨਹੀਂ ਖਾਧਾ ਸੀ। ਜ਼ਿਕਰਯੋਗ ਹੈ ਕਿ ਗਾਜ਼ੀਆਬਾਦ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ 26 ਨਵੰਬਰ, 2013 ਨੂੰ ਰਾਜੇਸ਼ ਅਤੇ ਨੂਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਕ ਦਿਨ ਪਹਿਲਾਂ ਇਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

Scroll To Top