Home / featured / ਹਨੀਪ੍ਰੀਤ ਨੇ ਕਬੂਲ ਕੀਤੇ ਕਈ ਸੱਚ
ਹਨੀਪ੍ਰੀਤ ਨੇ ਕਬੂਲ ਕੀਤੇ ਕਈ ਸੱਚ

ਹਨੀਪ੍ਰੀਤ ਨੇ ਕਬੂਲ ਕੀਤੇ ਕਈ ਸੱਚ

ਚੰਡੀਗੜ੍ਹ — ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਅਤੇ ਪੰਚਕੂਲਾ ਹਿੰਸਾ ਦੀ ਦੋਸ਼ੀ ਹਨੀਪ੍ਰੀਤ ਤੋਂ ਕਈ ਅਹਿਮ ਖੁਲਾਸੇ ਕਰਵਾਉਣ ‘ਚ ਐੱਸ.ਆਈ.ਟੀ. ਦੀ ਟੀਮ ਨੂੰ ਕਾਮਯਾਬੀ ਮਿਲੀ ਹੈ। ਸੂਤਰਾਂ ਦੀ ਮੰਨਿਏ ਤਾਂ 8 ਦਿਨਾਂ ਦੀ ਪੁਲਸ ਰਿਮਾਂਡ ਪੀਰੀਅਡ ਦੌਰਾਨ ਐੱਸ.ਆਈ.ਟੀ. ਦੀ ਟੀਮ ਕਈ ਜਾਣਕਾਰੀਆਂ ਹਾਸਲ ਕਰਨ ‘ਚ ਕਾਮਯਾਬ ਹੋਈ ਹੈ । ਹਨੀਪ੍ਰੀਤ ਨੇ ਅਫਸਰਾਂ ਦੇ ਸਾਹਮਣੇ ਪੁੱਛਗਿੱਛ ਦੌਰਾਨ ਹਿੰਸਾ ਨੂੰ ਲੈ ਕੇ ਕਾਫੀ ਕੁਝ ਕਬੂਲ ਵੀ ਕਰ ਲਿਆ ਹੈ। ਪੁਲਸ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਪੰਚਕੂਲਾ ਹਿੰਸਾ ਦੀ ਸਕ੍ਰਿਪਟ ਹਨੀਪ੍ਰੀਤ ਦੀ ਦੇਖਰੇਖ ‘ਚ ਹੀ ਤਿਆਰ ਕੀਤੀ ਗਈ ਸੀ। ਰਿਮਾਂਡ ਦੇ ਆਖਰੀ ਦਿਨ ਬੁੱਧਵਾਰ ਨੂੰ ਜਾਂਚ ਟੀਮ ਹਨੀਪ੍ਰੀਤ ਨੂੰ ਲੈ ਕੇ ਰਾਜਸਥਾਨ ਦੇ ਗੰਗਾਨਗਰ ਅਤੇ ਗੁਰੂਸਰ ਮੋੜਿਆ ਪਹੁੰਚੀ ਜਿਥੋਂ ਕਿ ਪੁਲਸ ਨੂੰ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਛਾਪੇਮਾਰੀ ਤੋਂ ਬਾਅਦ ਐੱਸ.ਆਈ.ਟੀ. ਨੇ ਹਨੀਪ੍ਰੀਤ ਨੂੰ ਬੀਤੀ 3 ਅਕਤੂਬਰ ਨੂੰ ਜ਼ਿਰਕਪੁਰ ਤੋਂ ਗ੍ਰਿਫਤਾਰ ਕੀਤਾ ਸੀ। ਪਿਛਲੇ 8 ਦਿਨਾਂ ਤੋਂ ਹਨੀਪ੍ਰੀਤ ਪੁਲਸ ਰਿਮਾਂਡ ‘ਤੇ ਚਲ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਹਨੀਪ੍ਰੀਤ ਨੇ ਇਹ ਮੰਨਿਆ ਕਿ ਉਸਦੇ ਲੈਪਟਾਪ ‘ਚ ਪੰਚਕੂਲਾ ਹਿੰਸਾ ਨਾਲ ਜੁੜੇ ਕਈ ਸਬੂਤ ਹਨ। ਦੱਸਿਆ ਗਿਆ ਹੈ ਕਿ ਡੇਰੇ ‘ਚ 17 ਅਗਸਤ ਨੂੰ ਹੋਈ ਬੈਠਕ ‘ਚ ਇਹ ਤੈਅ ਕੀਤਾ ਗਿਆ ਸੀ ਕਿ ਜੇਕਰ ਪਿਤਾ ਜੀ ਨੂੰ ਸਜ਼ਾ ਹੁੰਦੀ  ਹੈ ਤਾਂ ਕੀ ਰਣਨੀਤੀ ਨੂੰ ਅਪਣਾਇਆ ਜਾਵੇਗਾ ਅਤੇ ਜੇਕਰ ਪਿਤਾ ਜੀ(ਰਾਮ ਰਹੀਮ) ਬਰੀ ਹੋ ਜਾਂਦੇ ਹਨ ਤਾਂ ਕੀ ਰਣਨੀਤੀ ਅਪਣਾਈ ਜਾਵੇਗੀ।

Scroll To Top