Home / featured / ਘੁਸਪੈਠ ਕਦੇ ਨਹੀਂ ਕਰਾਂਗੇ ਬਰਦਾਸ਼ਤ
ਘੁਸਪੈਠ ਕਦੇ ਨਹੀਂ ਕਰਾਂਗੇ ਬਰਦਾਸ਼ਤ

ਘੁਸਪੈਠ ਕਦੇ ਨਹੀਂ ਕਰਾਂਗੇ ਬਰਦਾਸ਼ਤ

ਨਵੀਂ ਦਿੱਲੀ— ਭਾਰਤ ਤੇ ਪਾਕਿਸਤਾਨ ਦੇ ਡੀ.ਜੀ.ਐੱਮ.ਓ. ਦੀ ਹੋਟਲਾਈਨ ‘ਤੇ ਗੱਲ ਹੋਈ, ਜੋ ਕਿ ਪਹਿਲਾਂ ਤੋਂ ਤੈਅ ਨਹੀਂ ਸੀ। ਪਾਕਿਸਤਾਨ ਨੇ ਇਸ ਗੱਲਬਾਤ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਜੁਲਾਈ ਤੇ ਸਤੰਬਰ ‘ਚ ਦੋਵਾਂ ਦੇਸ਼ਾਂ ਦੇ ਡੀ.ਜੀ.ਐੱਮ.ਓ. ਨੇ ਅਚਾਨਕ ਗੱਲਬਾਤ ਕੀਤੀ ਸੀ। ਸੋਮਵਾਰ ਨੂੰ ਦਿਨੇ 2 ਵਜੇ ਦੇ ਕਰੀਬ ਹੋਈ ਗੱਲਬਾਤ ‘ਚ ਪਾਕਿਸਤਾਨ ਡੀ.ਜੀ.ਐੱਮ.ਓ. ਨੇ ਦੋਸ਼ ਲਗਾਇਆ ਕਿ ਭਾਰਤੀ ਸੁਰੱਖਿਆ ਬਲਾਂ ਨੇ ਲਾਈਨ ਆਫ ਕੰਟਰੋਲ ਤੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ। ਭਾਰਤੀ ਦੇ ਡੀ.ਜੀ.ਐੱਮ.ਓ. ਲੈਫਟਿਨੈਂਟ ਜਨਰਲ ਏ.ਕੇ. ਭੱਟ ਨੇ ਪਾਕਿਸਤਾਨੀ ਡੀ.ਜੀ.ਐੱਮ.ਓ. ਨੂੰ ਜ਼ੋਰ ਦੇ ਕੇ ਕਿਹਾ ਕਿ ਹਥਿਆਰਬੰਦ ਅੱਤਵਾਦੀਆਂ ਨੂੰ ਪਾਕਿਸਤਾਨੀ ਆਰਮੀ ਦੇ ਸਮਰਥਨ ਦੇ ਜਵਾਬ ‘ਚ ਭਾਰਤੀ ਫੌਜੀਆਂ ਨੇ ਫਾਇਰਿੰਗ ਕੀਤੀ।

Scroll To Top