Home / featured / ਸਚਿਨ ਨੂੰ ਪਿੱਛੇ ਛੱਡ ਕੇ ਚੋਟੀ ‘ਤੇ ਪਹੁੰਚੇ ਕੋਹਲੀ
ਸਚਿਨ ਨੂੰ ਪਿੱਛੇ ਛੱਡ ਕੇ ਚੋਟੀ ‘ਤੇ ਪਹੁੰਚੇ ਕੋਹਲੀ

ਸਚਿਨ ਨੂੰ ਪਿੱਛੇ ਛੱਡ ਕੇ ਚੋਟੀ ‘ਤੇ ਪਹੁੰਚੇ ਕੋਹਲੀ

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ. ਵਨਡੇ ਰੈਂਕਿੰਗ ‘ਚ ਕਰੀਅਰ ਦੇ ਸਰਵਸ਼੍ਰੇਸ਼ਠ ਰੇਟਿੰਗ ਅੰਕਾਂ ਦੇ ਨਾਲ ਅੱਜ ਇਕ ਵਾਰ ਫਿਰ ਚੋਟੀ ‘ਤੇ ਪਹੁੰਚ ਗਏ। ਇਸ ਦੌਰਾਨ ਉਹ ਰੇਟਿੰਗ ਅੰਕਾਂ ਦੇ ਮਾਮਲੇ ‘ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਭਾਰਤੀ ਹੋ ਗਏ ਹਨ। ਕੋਹਲੀ ਨੰਬਰ ਇਕ ਰੈਂਕਿੰਗ ਦੱਖਣੀ ਅਫਰੀਕਾ ਦੇ ਏ.ਬੀ. ਡਿਵੀਲੀਅਰਸ ਤੋਂ ਗੁਆਉਣ ਦੇ 10 ਦਿਨਾਂ ਦੇ ਬਾਅਦ ਇਕ ਵਾਰ ਫਿਰ ਚੋਟੀ ‘ਤੇ ਕਾਬਜ਼ ਹੋ ਗਏ ਹਨ। ਦਿੱਲੀ ਦਾ ਇਹ 28 ਸਾਲਾਂ ਬੱਲੇਬਾਜ਼ ਨਿਊਜ਼ੀਲੈਂਡ ਦੇ ਖਿਲਾਫ ਐਤਵਾਰ ਨੁੰ ਖਤਮ ਹੋਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਬਣਾਏ 263 ਦੌੜਾਂ ਦੇ ਦਮ ‘ਤੇ 889 ਰੇਟਿੰਗ ਅੰਕਾਂ ਤੱਕ ਪਹੁੰਚ ਗਿਆ ਜੋ ਕਿਸੇ ਵੀ ਭਾਰਤੀ ਬੱਲੇਬਾਜ਼ ਦੇ ਲਈ ਸਭ ਤੋਂ ਜ਼ਿਆਦਾ ਹੈ। ਇਸ ਸੀਰੀਜ਼ ਨੂੰ ਭਾਰਤ ਨੇ 2-1 ਨਾਲ ਆਪਣੇ ਨਾਂ ਕੀਤਾ ਹੈ।

Scroll To Top