Home / ਪੰਜਾਬ / ਅਨੁਸੂਚਿਤ ਜਾਤੀਆਂ ਦੇ ਬੇਰੁਜ਼ਗਾਰ ਉੱਦਮੀਆਂ ਦੇ 30 ਲੱਖ ਰੁਪਏ ਦੇ ਕਰਜ਼ੇ ਪਾਸ
ਅਨੁਸੂਚਿਤ ਜਾਤੀਆਂ ਦੇ ਬੇਰੁਜ਼ਗਾਰ ਉੱਦਮੀਆਂ ਦੇ 30 ਲੱਖ ਰੁਪਏ ਦੇ ਕਰਜ਼ੇ ਪਾਸ

ਅਨੁਸੂਚਿਤ ਜਾਤੀਆਂ ਦੇ ਬੇਰੁਜ਼ਗਾਰ ਉੱਦਮੀਆਂ ਦੇ 30 ਲੱਖ ਰੁਪਏ ਦੇ ਕਰਜ਼ੇ ਪਾਸ

ਕਪੂਰਥਲਾ, 24 ਨਵੰਬਰ :
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਅੰਗਹੀਣਾਂ ਲਈ ਕਰਜ਼ ਯੋਜਨਾ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠਲੀ ਕਮੇਟੀ ਵੱਲੋਂ ਪੇਂਡੂ ਤੇ ਸ਼ਹਿਰੀ ਖੇਤਰ ਦੇ ਅਨੁਸੂਚਿਤ ਜਾਤੀਆਂ ਅਤੇ ਅੰਗਹੀਣ ਵਰਗ ਨਾਲ ਸਬੰਧਤ ਬੇਰੁਜ਼ਗਾਰ ਉੱਦਮੀਆਂ ਦੀ ਇੰਟਰਵਿਊ ਹੋਈ, ਜਿਸ ਦੌਰਾਨ ਕਰੀਬ 30 ਲੱਖ ਰੁਪਏ ਦੀ ਰਾਸ਼ੀ ਦੇ ਕਰਜ਼ੇ ਲਈ 18 ਉਮੀਦਵਾਰ ਯੋਗ ਪਾਏ ਗਏ। ਇਸ ਮੌਕੇ ਸ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀਆਂ ਅਤੇ ਅੰਗਹੀਣ ਵਰਗ ਦੇ ਉੱਦਮੀ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਕੰਮ-ਧੰਦੇ ਖੋਲ•ਣ ਲਈ ਸਬਸਿਡੀ ‘ਤੇ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨ•ਾਂ ਕਿਹਾ ਕਿ ਸਰਕਾਰ ਦਾ ਮਕਸਦ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰਕੇ ਉਨ•ਾਂ ਨੂੰ ਆਪਣੇ ਪੈਰਾਂ ‘ਤੇ ਖੜ•ੇ ਕਰਨ ਦਾ ਹੈ। ਉਨ•ਾਂ ਕਿਹਾ ਕਿ ਇਸ ਯੋਜਨਾ ਤਹਿਤ ਕਰਜ਼ਾ ਪ੍ਰਾਪਤ ਕਰਨ ਦੇ ਚਾਹਵਾਨ ਬੇਰੁਜ਼ਗਾਰ ਉੱਦਮੀ ਜ਼ਿਲ•ਾ ਮੈਨੇਜਰ, ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਅੰਬੇਡਕਰ ਭਵਨ (ਨੇੜੇ ਦੇਵੀ ਤਲਾਬ, ਕਪੂਰਥਲਾ) ਸਥਿਤ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜ਼ਿਲ•ਾ ਭਲਾਈ ਅਫ਼ਸਰ ਸ. ਰਜਿੰਦਰ ਸਿੰਘ, ਪੰਜਾਬ ਅਨੁਸੂਚਿਤ ਜਾਤੀਆਂ ਕਾਰਪੋਰੇਸ਼ਨ ਦੇ ਜ਼ਿਲ•ਾ ਮੈਨੇਜਰ ਸ. ਹਰਵਿੰਦਰ ਸਿੰਘ, ਡਿਪਟੀ ਈ. ਐਸ. ਏ ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਰਜਨੀਸ਼ ਕੁਮਾਰ ਅਤੇ ਸ. ਸਰਬਜੀਤ ਸਿੰਘ ਹਾਜ਼ਰ ਸਨ।

Scroll To Top