Home / ਪੰਜਾਬ / ਬਲੈਕ ਬੱਕ ਵੱਲੋਂ 100 ਦੇ ਕਰੀਬ ਟਰੱਕ ਮੀਟ ਦਾ ਆਯੋਜਨ
ਬਲੈਕ ਬੱਕ ਵੱਲੋਂ 100 ਦੇ ਕਰੀਬ ਟਰੱਕ ਮੀਟ ਦਾ ਆਯੋਜਨ

ਬਲੈਕ ਬੱਕ ਵੱਲੋਂ 100 ਦੇ ਕਰੀਬ ਟਰੱਕ ਮੀਟ ਦਾ ਆਯੋਜਨ

ਫ਼ਰੀਦਕੋਟ
ਫ਼ਰੀਦਕੋਟ ਦੇ ਹੋਟਲ ਸ਼ਾਹੀ ਹਵੇਲੀ ਵਿਚ ਜ਼ਿਲ•ੇ ਦੇ 100 ਦੇ ਕਰੀਬ ਟਰੱਕ ਮਾਲਕਾਂ ਲਈ ਬਲੈਕ ਬੱਕ ਵੱਲੋਂ ਇਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੀਟ ਦੌਰਾਨ ਟਰੱਕ ਮਾਲਕਾਂ ਨੂੰ ਟਰੱਕ ਬੁਕਿੰਗ ਦੇ ਪੁਰਾਣੇ ਤਰੀਕਿਆਂ ਦੀ ਥਾਂ ਤੇ ਨਵੀਂ ਅਤੇ ਆਧੁਨਿਕ ਲੋਡ ਬੁਕਿੰਗ ਦੇ ਤਰੀਕਿਆਂ ਸਬੰਧੀ ਜਾਣੂ ਕਰਵਾਇਆ ਗਿਆ।
ਬਲੈਕ ਬੱਕ ਕੰਪਨੀ ਦੇ ਸਹਿ ਸੰਸਥਾਪਕ ਅਤੇ ਸੀ À À ਬੀ. ਸੁਬਰਾਮਨੀਅਮ ਨੇ ਮੀਡੀਆ ਅਤੇ ਟਰੱਕ ਮਾਲਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਯਾਤਾਯਾਤ ਦੇ ਸਾਧਨਾਂ ਲਈ ਸੜਕੀ ਮਾਰਗ ਤੇ ਚੱਲਣ ਵਾਲੇ ਟਰੱਕ ਸਭ ਵੱਧ ਵਰਤੋਂ ਵਾਲਾ ਸਾਧਨ ਹਨ। ਟਰੱਕਾਂ ਰਾਹੀਂ ਢੋਇਆਂ ਜਾਣ ਵਾਲਾ ਸਮਾਨ ਕਸ਼ਮੀਰ ਤੋਂ ਕੰਨਿ•ਆਂ ਕੁਮਾਰੀ ਤੱਕ ਪਹੁੰਚਾਇਆਂ ਜਾਂਦਾ ਹੈ। ਪਰ ਅੱਜ ਵੀ ਟਰੱਕਾਂ ਦੀ ਬੁਕਿੰਗ ਪਰੰਪਰਾਗਤ ਤਰੀਕਿਆਂ ਕੀਤੀ ਜਾਂਦੀ ਹੈ। ਜੋ ਕਿ ਅੱਜ ਦੇ ਜ਼ਮਾਨੇ ਵਿਚ ਇਕ ਢਿੱਲੀ ਅਤੇ ਬਹੁਤ ਹੌਲੀ ਪ੍ਰਤੀਕਿਰਿਆ ਹੈ। ਜਦ ਕਿ ਅੱਜ ਦੀ ਕੰਪਿਊਟਰ ਜ਼ਿੰਦਗੀ ਵਿਚ ਬਲੈਕ ਬੱਕ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਇਕ ਅਜਿਹੀ ਐਪ ਤਿਆਰ ਕੀਤੀ ਗਈ ਹੈ ਜਿਸ ਦੀ ਮਦਦ ਰਾਹੀਂ ਟਰੱਕ ਮਾਲਕ ਆਪਣੇ ਦਫ਼ਤਰ ਵਿਚ ਬੈਠ ਕੇ ਮਿੰਟਾਂ ਸਕਿੰਟਾਂ ਵਿਚ ਦੇਸ਼ ਭਰ ਵਿਚ ਆਪਣੀ ਬੁਕਿੰਗ ਸਿੱਧੀ ਕਰ ਸਕਦੇ ਹਨ। ਇਸ ਦੇ ਨਾਲ ਹੀ ਬਲੈਕ ਬੱਕ ਵੱਲੋਂ ਟਰੱਕ ਮਾਲਕਾਂ ਨੂੰ 80% ਐਡਵਾਂਸ ਪੇਮੰਟ ਉਪਲਬਧ ਕਰਵਾ ਦਿਤੀ ਜਾਂਦੀ ਹੈ। ਜੋ ਕਿ ਯਕੀਨਨ ਇਕ ਬਿਹਤਰੀਨ ਸੌਦਾ ਸਾਬਤ ਹੁੰਦਾ ਹੈ।
ਉਨ•ਾਂ ਅੱਗੇ ਦੱਸਿਆਂ ਕਿ ਅਸੀਂ ਖੇਤਰ ਵਿਚ ਸਭ ਤੋਂ ਵੱਡੇ ਮੰਚ ਦਾ ਨਿਰਮਾਣ ਕਰ ਰਹੇ ਹਾਂ, ਜਿਸ ਵਿਚ ਕੰਪਨੀ ਦੇ ਪਲੇਟਫ਼ਾਰਮ ਤੇ 400 ਤੋਂ ਵੀ ਜ਼ਿਆਦਾ ਕਾਰਪੋਰੇਟ ਅਤੇ ਐੱਸ ਐਮ ਈ ਸ਼ਿੱਪਿਗ ਕੰਪਨੀਆਂ ਹਨ। ਇਸ ਸਮੇਂ ਇਸ ਐਪ ਰਾਹੀਂ 20,000 ਤੋਂ ਵੀ ਵੱਧ ਟਰੱਕ ਮਾਲਕਾਂ ਨਾਲ ਕੰਮ ਕਰਨ ਵਾਲੇ 1,30,000 ਤੋਂ ਜ਼ਿਆਦਾ ਟਰੱਕ 200 ਦੇ ਕਰੀਬ ਥਾਵਾਂ ਤੇ ਬੁਕਿੰਗ ਸੁਵਿਧਾਵਾਂ ਦਾ ਫ਼ਾਇਦਾ ਚੁੱਕ ਰਹੇ ਹਨ।
ਇਸ ਮੌਕੇ ਤੇ ਟਰੱਕ ਮਾਲਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਬੀ ਸੁਬਰਾਮਨੀਅਮ ਨੇ ਦੱਸਿਆਂ ਕਿ ਰੋਜ਼ਾਨਾ 100 ਲੋਡ  ਉੱਤਰੀ ਭਾਰਤ  ਵਿਚ ਕਾਂਡਲਾ/ਮੁੰਦਰਾਂ ਤੋਂ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਮੰਡੀ, ਮੋਗਾ,ਬਰਨਾਲਾ,ਫ਼ਰੀਦਕੋਟ, ਸੁਨਾ, ਜਲੰਧਰ, ਦਸੂਹਾ, ਹੁਸ਼ਿਆਰਪੁਰ, ਦੀਨਾ ਨਗਰ, ਜੰਮੂ, ਕਠੂਆ,ਸ੍ਰੀਨਗਰ ਤੱਕ ਉਪਲਬਧ ਹਨ। ਜਦ ਕਿ ਜਮਨਾ ਨਗਰ ਤੋਂ ਬਦੀ,ਲੁਧਿਆਣਾ,ਖੰਨਾ, ਬਰਨਾਲਾ, ਕਾਲਾ ਅੰਬ ਅਤੇ ਪੰਜਾਬ ਦੇ ਹੋਰ ਕਈ ਸਥਾਨਾਂ ਲਈ ਵੀ ਆਨ ਲਾਈਨ ਲੋਡ ਉਪਲਬਧ ਹਨ।ਇਸੇ ਤਰਾਂ ਵਾਪਸੀ ਲੋਡ ਲਈ ਵੀ ਜਲਾਲਾਬਾਦ,ਫ਼ਰੀਦਕੋਟ ਅਤੇ ਫ਼ਾਜ਼ਿਲਕਾ ਤੋਂ ਕਾਡਲਾ/ਮੁੰਦਰਾ ਤੋਂ ਬਹੁਤ ਵਧੀਆਂ ਮੁੱਲ ਤੇ ਲੋਡ ਦੇ ਮੌਕੇ ਆਨ ਲਾਈਨ ਉਪਲਬਧ ਹੋ ਜਾਂਦੇ ਹਨ।  ਇਸ ਮੌਕੇ ਤੇ ਟਰੱਕ ਅਪਰੇਟਰਾਂ ਨੂੰ ਪਲਾਟੀਨੀਅਮ ਪਾਰਟਨਰ ਐਵਾਰਡ, ਗੋਲਡ ਪਾਰਟਨਰ ਐਵਾਰਡ, ਸਿਲਵਰ ਪਾਰਟਨਰ ਐਵਾਰਡ ਅਤੇ ਟਰੱਸਟੀ ਪਾਰਟਨਰ ਐਵਾਰਡ ਨਾਲ ਸਨਮਾਨਿਆ ਗਿਆ।

Scroll To Top