Home / featured / ਟਰੰਪ ਨੇ ਰਾਸ਼ਟਰੀ ਸਮਾਰਕਾਂ ਦਾ ਖੇਤਰਫਲ ਘਟਾਉਣ ਦਾ ਲਿਆ ਫੈਸਲਾ
ਟਰੰਪ ਨੇ ਰਾਸ਼ਟਰੀ ਸਮਾਰਕਾਂ ਦਾ ਖੇਤਰਫਲ ਘਟਾਉਣ ਦਾ ਲਿਆ ਫੈਸਲਾ

ਟਰੰਪ ਨੇ ਰਾਸ਼ਟਰੀ ਸਮਾਰਕਾਂ ਦਾ ਖੇਤਰਫਲ ਘਟਾਉਣ ਦਾ ਲਿਆ ਫੈਸਲਾ

ਨਿਊਯਾਰਕ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਮਿਸਾਲ ਕਦਮ ਚੁੱਕਦੇ ਹੋਏ ਉਟਾਹ ਵਿਚ ਦੋ ਰਾਸ਼ਟਰੀ ਸਮਾਰਕਾਂ ਨੂੰ ਛੋਟਾ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਕਿਹਾ ਹੈ,”ਜਨਤਾ ਦੀ ਭੂਮੀ ਦੀ ਵਰਤੋਂ ਇਕ ਵਾਰੀ ਫਿਰ ਜਨਤਾ ਲਈ ਕੀਤੀ ਜਾਵੇਗੀ।” ਟਰੰਪ ਦੀ ਇਸ ਪਹਿਲ ਦਾ ਰੀਪਬਲਿਕਨ ਪਾਰਟੀ ਦੇ ਨੇਤਾਵਾਂ ਨੇ ਸਵਾਗਤ ਕੀਤਾ ਹੈ। ਕਰੀਬ 50 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਰਾਸ਼ਟਰਪਤੀ ਨੇ ਇਸ ਤਰ੍ਹਾਂ ਦੀ ਭੂਮੀ ਦੀ ਸੰਭਾਲ ਨੂੰ ਖਤਮ ਕੀਤਾ ਹੈ। ਆਦਿਵਾਸੀ ਅਤੇ ਵਾਤਾਵਰਣੀ ਸਮੂਹਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਅਤੇ ਇਸ ਆਦੇਸ਼ ਵਿਰੁੱਧ ਉਨ੍ਹਾਂ ਦੇ ਅਦਾਲਤ ਵਿਚ ਜਾਣ ਦੀ ਸੰਭਾਵਨਾ ਹੈ। ਰਾਜ ਦੇ ਸੰਸਦ ਕੰਪਲੈਕਸ ਵਿਚ ਦਿੱਤੇ ਇਕ ਭਾਸ਼ਣ ਦੌਰਾਨ ਟਰੰਪ ਨੇ ਇਸ ਯੋਜਨਾ ਦੇ ਬਾਰੇ ਵਿਚ ਇਕ ਅਧਿਕਾਰਿਕ ਐਲਾਨ ਕੀਤਾ। ਇੱਥੇ ਉਨ੍ਹਾਂ ਨੇ ‘ਬੀਅਰਸ ਈਅਰਸ’ ਅਤੇ ‘ਬ੍ਰਾਂਡ ਸਟੈਸਰਕੇਸ-ਇਸਕਲਨਟੇ’ ਰਾਸ਼ਟਰੀ ਸਮਾਰਕਾਂ ਦਾ ਖੇਤਰਫਲ ਘਟਾਉਣ ਦੇ ਆਦੇਸ਼ ‘ਤੇ ਦਸਤਖਤ ਕੀਤੇ। ਦੋਵੇਂ ਸਮਾਰਕ ਕਈ ਏਕੜ ਜ਼ਮੀਨ ‘ਤੇ ਸਥਿਤ ਹਨ।

Scroll To Top