Home / ਪੰਜਾਬ / ਕੋ-ਆਪ੍ਰੇਟਿਵ ਸੁਸਾਇਟੀ ਸ਼ਾਹਕੋਟ ਦੀ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ
ਕੋ-ਆਪ੍ਰੇਟਿਵ ਸੁਸਾਇਟੀ ਸ਼ਾਹਕੋਟ ਦੀ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ

ਕੋ-ਆਪ੍ਰੇਟਿਵ ਸੁਸਾਇਟੀ ਸ਼ਾਹਕੋਟ ਦੀ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ

ਸ਼ਾਹਕੋਟ/ਮਲਸੀਆਂ, 9 ਦਸੰਬਰ (ਏ.ਐਸ. ਅਰੋੜਾ) ਦੀ ਸ਼ਾਹਕੋਟ ਕੋ-ਆਪ੍ਰੇਟਿਵ ਐਗਰੀਕਲਚਰਲ ਮਲਟੀਪਰਪਜ਼ ਸੁਸਾਇਟੀ ਲਿਮ. ਦੀ ਕਮੇਟੀ ਦੀ ਮਿਆਦ ਪੂਰੀ ਹੋਣ ਕਾਰਨ ਬੀਤੀ ਦਿਨੀਂ 11 ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਹੋਈ ਸੀ। ਸ਼ੁੱਕਰਵਾਰ ਨੂੰ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦਾ ਸਮਾਂ ਤੈਅ ਕੀਤਾ ਗਿਆ ਸੀ। ਅੱਜ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਏ.ਆਰ ਰਾਮ ਸਿੰਘ, ਇੰਸਪੈਕਟਰ ਰੋਹਿਤ ਕੁਮਾਰ, ਸੈਕਟਰੀ ਜਰਨੈਲ ਸਿੰਘ, ਕੁਲਦੀਪ ਕੁਮਾਰ ਦੀ ਦੇਖ-ਰੇਖ ਹੇਠ ਹੋਈ, ਜਿਸ ਵਿੱਚ ਹਰਦੇਵ ਸਿੰਘ ਪੀਟਾ ਨੂੰ ਪ੍ਰਧਾਨ, ਸੁਰਿੰਦਰ ਕੌਰ ਬੁੱਢਣਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਬਲਕਾਰ ਸਿੰਘ ਸਚਦੇਵਾ ਸਟੇਟ ਐਵਾਰਡੀ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ, ਜਦਕਿ ਗੁਰਮੇਜ਼ ਸਿੰਘ ਬੁੱਢਣਵਾਲ, ਪਲਵਿੰਦਰ ਸਿੰਘ ਕੋਟਲੀ ਗਾਜਰਾਂ, ਗੁਰਭਿੰਦਰ ਸਿੰਘ ਲੰਬੜਦਾਰ, ਕੁਲਬੀਰ ਸਿੰਘ ਢੇਰੀਆਂ, ਸ੍ਰੀਮਤੀ ਜ਼ੋਗਿੰਦਰੋ ਸ਼ਾਹਕੋਟ, ਜਸਵੀਰ ਸਿੰਘ ਸ਼ਾਹਕੋਟ, ਬੂਟਾ ਸਿੰਘ ਸਾਬਕਾ ਸਰਪੰਚ ਕੋਟਲੀ ਗਾਜਰਾਂ ਨੂੰ ਕਮੇਟੀ ਦਾ ਮੈਂਬਰ ਚੁਣਿਆ ਗਿਆ। ਇਸ ਮੌਕੇ ਸੁਸਾਇਟੀ ਦੇ ਨਵ ਨਿਯੁਤਕ ਪ੍ਰਧਾਨ ਹਰਦੇਵ ਸਿੰਘ ਪੀਟਾ ਨੇ ਚੋਣ ਵਿੱਚ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕਰਦਿਆ ਕਿ ਕਿਹਾ ਉਹ ਸੁਸਾਇਟੀ ਦੇ ਸਾਰੇ ਕੰਮਾਂ ਨੂੰ ਨੇਪਰੇ ਚਾੜਨ ਲਈ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨੂੰ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿਘ ਟਾਈਗਰ, ਜਸਵਿੰਦਰ ਸਿੰਘ ਬਿੱਟੂ ਬੁੱਢਣਵਾਲ, ਸੁਖਵਿੰਦਰ ਸਿੰਘ, ਮਨੋਹਰ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਚਰਨ ਸਿੰਘ, ਤਰਸੇਮ ਲਾਲ ਸ਼ਰਮਾ, ਗੁਰਦੇਵ ਸਿੰਘ ਸਾਬਕਾ ਸਰਪੰਚ ਮੀਏਵਾਲ ਅਰਾਈਆਂ, ਬੇਅੰਤ ਸਿੰਘ ਮੀਏਵਾਲ ਅਰਾਈਆਂ, ਲੱਕੀ ਬਦੇਸ਼ਾ, ਗੁਰਸ਼ਰਨ ਸਿੰਘ ਬਦੇਸ਼ਾ, ਹਰਭੇਜ ਸਿੰਘ ਕੋਟਲੀ ਗਾਜਰਾਂ, ਸੁਰਿੰਦਰ ਸਿੰਘ, ਅਵਤਾਰ ਸਿੰਘ ਬੱਟੂ, ਮੁਖਤਿਆਰ ਸਿੰਘ ਕੋਟਲੀ ਗਾਜਰਾਂ, ਬਲਵਿੰਦਰ ਸਿੰਘ ਬੁੱਢਣਵਾਲ, ਹਰਜਿੰਦਰ ਸਿੰਘ ਕੋਟਲੀ ਗਾਜਰਾਂ ਆਦਿ ਹਾਜ਼ਰ ਸਨ ।

Scroll To Top