Home / ਪੰਜਾਬ / ਸ਼ਾਹਕੋਟ ਦੇ ਵਾਰਡ ਨੰ: 1 ਤੋਂ ਕਾਂਗਰਸ ਦੀ ਉਮੀਦਵਾਰ ਜਰਨੈਲ ਕੌਰ ਬਿਨਾਂ ਮੁਕਾਬਲੇ ਜੇਤੂ
ਸ਼ਾਹਕੋਟ ਦੇ ਵਾਰਡ ਨੰ: 1 ਤੋਂ ਕਾਂਗਰਸ ਦੀ ਉਮੀਦਵਾਰ ਜਰਨੈਲ ਕੌਰ ਬਿਨਾਂ ਮੁਕਾਬਲੇ ਜੇਤੂ

ਸ਼ਾਹਕੋਟ ਦੇ ਵਾਰਡ ਨੰ: 1 ਤੋਂ ਕਾਂਗਰਸ ਦੀ ਉਮੀਦਵਾਰ ਜਰਨੈਲ ਕੌਰ ਬਿਨਾਂ ਮੁਕਾਬਲੇ ਜੇਤੂ

ਸ਼ਾਹਕੋਟ/ਮਲਸੀਆਂ, 9 ਦਸੰਬਰ (ਏ.ਐਸ. ਅਰੋੜਾ) ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਵਿੱਚ ਵਾਰਡ ਨੰ: 1 ਤੋਂ ਅਕਾਲੀ ਦਲ ਦੀ ਉਮੀਦਵਾਰ ਵਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਕਾਰਨ ਕਾਂਗਰਸ ਦੀ ਉਮੀਦਵਾਰ ਜਰਨੈਲ ਕੌਰ ਕਲਸੀ ਬਿਨਾਂ ਮੁਕਾਬਾਲਾ ਜੇਤੂ ਰਹੇ। ਅਕਾਲੀ ਦਲ ਦੇ ਉਮੀਦਵਾਰ ਵੱਲੋਂ ਕਾਗਜ਼ ਵਾਪਸ ਲੈਣ ਉਪਰੰਤ ਜਦ ਤਿੰਨ ਵਜੇ ਚੋਣ ਅਧਿਕਾਰੀਆਂ ਨੇ ਆਪਣੀ ਸੂਚੀ ਤਿਆਰ ਕੀਤੀ ਤਾਂ ਵਾਰਡ ਨੰ: 1 ਤੋਂ ਕੇਵਲ ਕਾਂਗਰਸੀ ਉਮੀਦਵਾਰ ਜਰਨੈਲ ਕੌਰ ਹੀ ਚੋਣ ਮੈਦਾਨ ਵਿੱਚ ਰਹਿ ਗਏ, ਜਿਸ ਉਪਰੰਤ ਕਾਂਗਰਸੀਆਂ ਆਗੂਆਂ ਅਤੇ ਵਰਕਰਾਂ ਨੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ‘ਚ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿੱਚ ਢੋਲ-ਢਮੱਕੇ ਨਾਲ ਜਸ਼ਨ ਮਨਾਏ ਅਤੇ ਲੱਡੂਆਂ ਨਾਲ ਮੁੰਹ ਮਿੱਠਾ ਕਰਵਾਇਆ। ਜਿਕਰਯੋਗ ਹੈ ਕਿ ਨਗਰ ਪੰਚਾਇਤ ਚੋਣਾਂ ਲਈ ਸ਼ਾਹਕੋਟ ਦੇ ਵਾਰਡ ਨੰ: 1 ਇਸਤਰੀ ਮੈਂਬਰ ਲਈ ਰਾਖਵਾਂ ਤੋਂ ਕਾਂਗਰਸ ਦੀ ਉਮੀਦਵਾਰ ਜਰਨੈਲ ਕੌਰ ਕਲਸੀ, ਉਨਾਂ ਦੀ ਨੂੰਹ ਪਰਮਿੰਦਰ ਕੌਰ ਕਲਸੀ ਨੇ ਕਵਰਿੰਗ ਉਮੀਦਵਾਰ ਵਜੋਂ ਅਤੇ ਅਕਾਲੀ ਦਲ ਵੱਲੋਂ ਸੁਸ਼ਮਾ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ ਸਨ। ਨਾਮਜ਼ਦਗੀਆਂ ਦੀ ਵਾਪਸੀ ਦੌਰਾਨ ਅੱਜ ਇਸ ਵਾਰਡ ਤੋਂ ਕਵਰਿੰਗ ਉਮੀਦਵਾਰ ਪਰਮਿੰਦਰ ਕੌਰ ਕਲਸੀ ਅਤੇ ਅਕਾਲੀ ਦਲ ਦੀ ਉਮੀਦਵਾਰ ਸੁਸ਼ਮਾ ਵਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਗਏ, ਜਿਸ ਕਰਕੇ ਵਾਰਡ ਨੰ: 1 ਤੋਂ ਕਾਂਗਰਸੀ ਉਮੀਦਵਾਰ ਜਰਨੈਲ ਕੌਰ ਕਲਸੀ ਬਿਨਾਂ ਮੁਕਾਬਲੇ ਜਿੱਤ ਗਏ। ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ 13 ਚੋਂ ਬਾਕੀ ਰਹਿੰਦੀਆਂ 12 ਸੀਟਾਂ ਵੀ ਪੂਰੀ ਸ਼ਾਨੋ-ਸ਼ੌਕਤ ਨਾਲ ਜਿੱਤਾਂਗੇ ਅਤੇ ਨਗਰ ਪੰਚਾਇਤ ਸ਼ਾਹਕੋਟ ਦੀ ਕਮੇਟੀ ਕਾਂਗਰਸ ਪਾਰਟੀ ਦੀ ਬਣੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਕਲਸੀ, ਸਤੀਸ਼ ਰਿਹਾਨ ਸਕੱਤਰ ਕਾਂਗਰਸ, ਗੁਰਵਿੰਦਰ ਸਿੰਘ ਬਹੁਗੁਣ, ਅਸ਼ਵਿੰਦਰਪਾਲ ਸਿੰਘ ਨੀਟੂ ਸਰਪੰਚ, ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ, ਸੁਰਿੰਦਰਜੀਤ ਸਿੰਘ ਚੱਠਾ ਢੰਡੋਵਾਲ, ਤਰਲੋਕ ਸਿੰਘ ਰੂਪਰਾ, ਟਿੰਪੀ ਕੁਮਰਾ, ਕੁਲਵੰਤ ਸਿੰਘ ਕੰਤਾਂ ਢੰਡੋਵਾਲ, ਹਰਦੇਵ ਸਿੰਘ ਪੀਟਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ, ਡਾ: ਸੁਰਿੰਦਰ ਭੱਟੀ, ਗੁਰਦਿਆਲ ਸਿੰਘ ਬ੍ਰਹਮਪੁਰੀ, ਅਨੂੰਪ ਜੈਨ, ਲੱਕੀ ਬਧੇਸ਼ਾ, ਸੁਰਿੰਦਰ ਅਗਰਵਾਲ, ਅਮਰਜੀਤ ਸਿੰਘ ਜੋੜਾ, ਬਿਕਰਮਜੀਤ ਸਿੰਘ ਬਜਾਜ, ਮਨਜੀਤ ਸਿੰਘ ਝੀਤਾ, ਸੁਖਦੀਪ ਸਿੰਘ ਸੋਨੂੰ ਪੀ.ਏ. ਸ਼ੇਰੋਵਾਲੀਆਂ, ਹਰਜਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਸਰਪੰਚ ਢੰਡੋਵਾਲ ਆਦਿ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਅਤੇ ਔਰਤਾਂ ਹਾਜ਼ਰ ਸਨ।

Scroll To Top