Home / featured / ਹਰ ਰਾਜ ਤੋਂ ਕਾਂਗਰਸ ਵਿਦਾ ਹੋ ਗਈ ਹੈ- ਮੋਦੀ
ਹਰ ਰਾਜ ਤੋਂ ਕਾਂਗਰਸ ਵਿਦਾ ਹੋ ਗਈ ਹੈ- ਮੋਦੀ

ਹਰ ਰਾਜ ਤੋਂ ਕਾਂਗਰਸ ਵਿਦਾ ਹੋ ਗਈ ਹੈ- ਮੋਦੀ

ਨਵੀਂ ਦਿੱਲੀ— ਗੁਜਰਾਤ ਦੇ ਮਹਿਸਾਗਰ ‘ਚ ਪੀ.ਐੱਮ. ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੂਰੇ ਦੇਸ਼ ‘ਚ ਕਾਂਗਰਸ ਕਿਤੇ ਵੀ ਨਹੀਂ ਬਚੀ ਹੈ। ਹਰ ਰਾਜ ਤੋਂ ਕਾਂਗਰਸ ਵਿਦਾ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੁੱਖ ‘ਚ ਕਾਂਗਰਸ ਮੈਨੂੰ ਗਾਲ੍ਹਾਂ ਕੱਢ ਰਹੀ ਹੈ। ਮੈਨੂੰ ਗਾਲ੍ਹਾਂ ਦੇਣ ਵਾਲਿਆਂ ‘ਤੇ ਵੋਟ ਨਾਲ ਸੱਟ ਮਾਰੋ। ਕਾਂਗਰਸ ਨੂੰ ਪੂਰੇ ਦੇਸ਼ ‘ਚ ਨਕਾਰ ਦਿੱਤਾ ਗਿਆ ਹੈ, ਗੁਜਰਾਤ ਵੀ ਕਾਂਗਰਸ ਨੂੰ ਨਕਾਰ ਦੇਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਰਾਜਨੀਤੀ ਦੀ ਸਜ਼ਾ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਇਕ ਯੂਥ ਨੇਤਾ ਗੁਜਰਾਤ ‘ਚ ਵੋਟ ਮੰਗਣ ਲਈ ਘੁੰਮ ਰਹੇ ਹਨ, ਇਕ ਕਾਂਗਰਸ ਨੇਤਾ ਕਹਿੰਦਾ ਹੈ ਕਿ ਦੇਸ਼ ਦੀ ਫੌਜ ਬਲਾਤਕਾਰੀ ਹੈ, ਕੀ ਅਜਿਹਾ ਭਾਸ਼ਾ ਕੋਈ ਦੁਸ਼ਮਣ ਲਈ ਵੀ ਬੋਲਦਾ ਹੈ? ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਪੁੱਛਿਆ ਸੀ ਕਿ ਤੇਰੇ ਮਾਂ-ਬਾਪ ਕੌਣ ਹੈ? ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਦੇਸ਼ ਹੀ ਮੇਰੀ ਮਾਂ ਅਤੇ ਬਾਪ ਹੈ।

Scroll To Top