Home / ਪੰਜਾਬ / ਲੋੜਵੰਦਾਂ ਅਤੇ ਦੁਖੀਆਂ ਦੀ ਸਹਾਇਤਾ ਸਭ ਤੋਂ ਵੱਡਾ ਧਰਮ-ਰਾਣਾ ਗੁਰਜੀਤ ਸਿੰਘ
ਲੋੜਵੰਦਾਂ ਅਤੇ ਦੁਖੀਆਂ ਦੀ ਸਹਾਇਤਾ ਸਭ ਤੋਂ ਵੱਡਾ ਧਰਮ-ਰਾਣਾ ਗੁਰਜੀਤ ਸਿੰਘ

ਲੋੜਵੰਦਾਂ ਅਤੇ ਦੁਖੀਆਂ ਦੀ ਸਹਾਇਤਾ ਸਭ ਤੋਂ ਵੱਡਾ ਧਰਮ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 30 ਦਸੰਬਰ :
ਲੋੜਵੰਦਾਂ ਅਤੇ ਦੁਖੀਆਂ ਦੀ ਸਹਾਇਤਾ ਸਭ ਤੋਂ ਵੱਡਾ ਧਰਮ ਹੈ ਅਤੇ ਸਾਨੂੰ ਇਸ ਨੇਕ ਕਾਰਜ ਵਿਚ ਵੱਧ-ਚੜ• ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਿਜਲੀ ਤੇ ਸਿੰਚਾਈ ਵਿਭਾਗ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅੱਜ ਸਥਾਨਕ ਰਮਣੀਕ ਹੋਟਲ ਤੋਂ ਜੰਮੂ-ਕਸ਼ਮੀਰ ਲਈ ਰਾਹਤ ਸਮੱਗਰੀ ਦੇ ਦੂਜੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਲੀਨਾ ਗਰੋਵਰ ਟਰੱਸਟ ਕਪੂਰਥਲਾ ਅਤੇ ਅਰੋੜਾ ਮਹਾਸਭਾ ਪੰਜਾਬ ਦੇ ਉੱਦਮ ਨਾਲ ਰਵਾਨਾ ਕੀਤੇ ਗਏ ਇਸ ਟਰੱਕ ਵਿਚ ਜੰਮੂ-ਕਸ਼ਮੀਰ ਦੇ ਲੋੜਵੰਦ ਪਰਿਵਾਰਾਂ ਲਈ 300 ਬੋਰੇ ਆਟਾ, 300 ਬੋਰੇ ਚਾਵਲ, 300 ਕੰਬਲ ਅਤੇ ਹੋਰ ਸਾਮਾਨ ਸ਼ਾਮਿਲ ਹੈ।
ਰਾਣਾ ਗੁਰਜੀਤ ਸਿੰਘ ਨੇ ਲੀਨਾ ਗਰੋਵਰ ਟਰੱਸਟ ਅਤੇ ਅਰੋੜਾ ਮਹਾਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਸਭਾ-ਸੁਸਾਇਟੀਆਂ ਨੂੰ ਵੀ ਇਸ ਤਰ•ਾਂ ਦੇ ਨੇਕ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਲੀਨਾ ਗਰੋਵਰ ਟਰੱਸਟ ਦੇ ਚੇਅਰਮੈਨ ਧਰਮਪਾਲ ਗਰੋਵਰ ਅਤੇ ਅਰੋੜਾ ਮਹਾਸਭਾ ਦੇ ਜ਼ਿਲ•ਾ ਪ੍ਰਧਾਨ ਸ਼ਿਵ ਵਧਵਾ ਨੇ ਕੈਬਨਿਟ ਮੰਤਰੀ ਅਤੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ਾਲ ਸੋਨੀ, ਨਰਿੰਦਰ ਸਿੰਘ ਮਨਸੂ, ਤਰਲੋਚਨ ਸਿੰਘ ਧਿੰਝਣ, ਅਨੂ ਗਰੋਵਰ, ਈਸ਼ਾ ਗਰੋਵਰ, ਨਿਤਿਕਾ ਗਰੋਵਰ, ਕਪਿਲ ਗਰੋਵਰ, ਦੀਪਕ ਗਰੋਵਰ, ਭਗਵਾਨਦਾਸ ਅਰੋੜਾ, ਸੋਮ ਪ੍ਰਕਾਸ਼ ਗਰੋਵਰ, ਅਰੋੜਾ ਮਹਾਸਭਾ ਦੇ ਉੱਪ ਜ਼ਿਲ•ਾ ਪ੍ਰਧਾਨ ਮਹਿੰਦਰਪਾਲ ਮਦਾਨ, ਉੱਪ ਪ੍ਰਧਾਨ ਰਾਕੇਸ਼ ਵਧਵਾ, ਜ਼ਿਲ•ਾ ਯੂਥ ਚੇਅਰਮੈਨ ਵਿਕਰਮ ਅਰੋੜਾ, ਸ਼ਹਿਰੀ ਪ੍ਰਧਾਨ ਜਿੰਮੀ ਅਰੋੜਾ, ਜਨਰਲ ਸਕੱਤਰ ਸੰਜੀਵ ਅਰੋੜਾ, ਵਿੱਤ ਸਕੱਤਰ ਨਾਰਾਇਣ ਦਾਸ ਅਰੋੜਾ, ਉਮੇਸ਼ ਕੁਮਾਰ ਸੇਠ, ਹਰੀਸ਼ ਓਬਰਾਏ, ਅਵਤਾਰ ਅਰੋੜਾ, ਤਰਸੇਮ ਲਾਲ, ਅਸ਼ੋਕ ਅਰੋੜਾ, ਦੀਪਕ ਮਦਾਨ, ਕੁਲਵਿੰਦਰ ਸਿੰਘ ਨਾਰੰਗ, ਜੋਗਿੰਦਰਪਾਲ ਵਧਵਾ, ਰਮੇਸ਼ ਵਧਵਾ, ਦਵਿੰਦਰ ਕਾਲੜਾ, ਗੌਰਵ ਕਾਲੜਾ, ਗੁਲਸ਼ਨ ਕਾਲੜਾ, ਕਿਸ਼ਨ ਲਾਲ ਵਧਵਾ, ਅੰਜੂ ਅਰੋੜਾ, ਸੰਤੋਸ਼ ਕਾਲੜਾ, ਅੰਜੂ ਵਧਵਾ, ਓਮਪ੍ਰਕਾਸ਼ ਗਰੋਵਰ, ਦੀਪਾ ਛਾਬੜਾ, ਅਮਨ ਅਰੋੜਾ, ਧਰਮਪਾਲ ਭਗਤ, ਵਿਪਿਨ ਕੁਮਾਰ, ਦੀਪੂ, ਸਮੇਸ਼ ਬਜਾਜ, ਰਾਜੂ ਬਜਾਜ, ਵਿਜੇ ਸਚਦੇਵਾ, ਕਰਨ ਗਰੋਵਰ, ਕਮਲ ਗਰੋਵਰ,  ਹਰੀਸ਼ ਵਧਵਾ, ਨਿਤਿਨ ਵਧਵਾ, ਰਾਘਵ ਵਧਵਾ, ਦਵਿੰਦਰ ਕੌਰ ਕਾਲੜਾ, ਨਾਮਦੇਵ ਅਰੋੜਾ, ਪ੍ਰੋ. ਸਰਬਜੀਤ ਸਿੰਘ ਧੀਰ, ਕੰਵਰ ਇਕਬਾਲ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Scroll To Top