Home / ਪੰਜਾਬ / ਗੀਤਾਂ ਦੀ ਕਿਤਾਬ ‘ਵੇ ਜੋਗੀਆ’ ਚੇਅਰਮੈਨ ਸੋਖੀ, ਪ੍ਰੋ. ਗੁਰਭਜਨ ਗਿੱਲ ਵੱਲੋਂ ਲੋਕ ਅਰਪਣ
ਗੀਤਾਂ ਦੀ ਕਿਤਾਬ ‘ਵੇ ਜੋਗੀਆ’ ਚੇਅਰਮੈਨ ਸੋਖੀ, ਪ੍ਰੋ. ਗੁਰਭਜਨ ਗਿੱਲ ਵੱਲੋਂ ਲੋਕ ਅਰਪਣ

ਗੀਤਾਂ ਦੀ ਕਿਤਾਬ ‘ਵੇ ਜੋਗੀਆ’ ਚੇਅਰਮੈਨ ਸੋਖੀ, ਪ੍ਰੋ. ਗੁਰਭਜਨ ਗਿੱਲ ਵੱਲੋਂ ਲੋਕ ਅਰਪਣ

ਲੁਧਿਆਣਾ 24 ਦਸੰਬਰ (ਰਵਿੰਦਰ ਸਿੰਘ ਦੀਵਾਨਾ)-ਪੰਜਾਬੀ ਗੀਤਕਾਰ ਮੰਚ ਲੁਧਿਆਣਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਕਰਨੈਲ ਸਿੰਘ ਮਾਂਗਟ ਦੇ ਲਿਖੇ ਹੋਏ ਗੀਤਾਂ ਦੀ ਕਿਤਾਬ ‘ਵੇ ਜੋਗੀਆ’ ਦਾ ਰਿਲੀਜ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਸ. ਜਗਬੀਰ ਸਿੰਘ ਸੋਖੀ ਨੇ ਆਪਣੇ ਕਰ ਕਮਲਾਂ ਨਾਲ ਸਮੂਹ ਲੇਖਕਾਂ ਦੀ ਹਾਜ਼ਰੀ ਪੁਸਤਕ ‘ਵੇ ਜੋਗੀਆ’ ਨੂੰ ਰਿਲੀਜ ਕੀਤਾ । ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸ਼੍ਰੌਮਣੀ ਸਾਹਿਤਕਾਰ ਗੁਰਭਜਨ ਗਿੱਲ, ਡਾ. ਫਕੀਰ ਚੰਦ ਸ਼ੁੱਕਲਾ, ਜਨਾਬ ਸਰਦਾਰ ਪੰਛੀ, ਲੋਕ ਗਾਇਕ ਪਾਲੀ ਦੇਤਵਾਲੀਆ, ਡਾ. ਗੁਲਜਾਰ ਸਿੰਘ ਪੰਧੇਰ, ਡਾ. ਨਿਰਮਲ ਜੋੜਾ, ਤਰਲੋਚਨ ਲੋਚੀ ਸਮੇਤ ਹੋਰ ਕਈ ਬੁਲਾਰਿਆਂ ਨੇ ਪੁਸਤਕ ‘ਵੇ ਜੋਗੀਆ’ ਦੇ ਸਬੰਧ ਵਿੱਚ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ । ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਸਿੱਧ ਗੀਤਕਾਰ ਤੇ ਮੰਚ ਸੰਚਾਲਕ ਸਰਬਜੀਤ ਸਿੰਘ ਵਿਰਦੀ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਖਸ਼ੀਅਤਾਂ ਨਾਲ ਜਾਣ-ਪਛਾਣ ਕਰਵਾਈ ਅਤੇ ਸਮਾਗਮ ਵਿੱਚ ਹਾਜ਼ਰ ਕਵੀ ਰਵਿੰਦਰ ਦੀਵਾਨਾ ਨੇ ਫਰਮਾਇਸ਼ ਤੇ ‘ਵੇ ਜੋਗੀਆ’ ਕਿਤਾਬ ਵਿਚੋਂ ਗੀਤ ਗਾ ਕੇ ਸੁਣਾਇਆ।ਆਪਣੀ ਲੇਖਣੀ ਦੇ ਸਫਰ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਸ. ਮਾਂਗਟ ਨੇ ਕਿਹਾ ਕਿ ਇਹ ਮੇਰੀ ਤੀਸਰੀ ਕਿਤਾਬ ਹੈ ਜੋ ਕਿ ਅੱਜ ਆਪ ਸਮੂਹ ਲੇਖਕਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ ਹੈ। ਇਸ ਮੌਕੇ ਤੇ ਗੋਗੀ ਮਾਨਾਵਾਲਾ, ਰਵਿੰਦਰ ਸਿੰਘ ਦੀਵਾਨਾ, ਜਸਵੀਰ ਸਿੰਘ ਘੁਲਾਲ, ਤੇਜ ਪ੍ਰਤਾਪ ਸਿੰਘ ਸੰਧੂ, ਕੰਵਲਜੀਤ ਸ਼ੰਕਰ, ਹਰਮਿੰਦਰ ਸਿੰਘ ਸਰਪੰਚ, ਬਲਜੀਤ ਸਿੰਘ, ਵੀਰਪਾਲ ਕੌਰ, ਸੁਖਵੀਰ ਸੰਧੇ, ਧਰਮਿੰਦਰ ਸ਼ਾਹਿਦ, ਗੀਤਕਾਰ ਅਮਰਜੀਤ ਸ਼ੇਰਪੁਰੀ, ਹਰਬੰਸ ਮਾਲਵਾ, ਕੁਲਵਿੰਦਰ ਕੌਰ ਕਿਰਨ, ਸੁਰਿੰਦਰ ਕੌਰ ਬਾੜਾ, ਗੋਲੂ ਕਾਲੇਕੇ, ਸੁਰਜੀਤ ਸਿੰਘ ਜੀਤ, ਇੰਜੀ. ਸੁਰਜਣ ਸਿੰਘ, ਅਮੀਰ ਸਿੰਘ ਰਾਣਾ, ਪਰਗਟ ਸਿੰਘ ਇਕੋਲਾਹਾ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਕਵੀ ਦਰਬਾਰ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ।

Scroll To Top