Home / ਪੰਜਾਬ / ਇੰਕਲਾਬੀ ਜੱਥੇਬੰਦੀਆਂ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ ਨੀਤੀ ਖਿਲਾਫ ਵਿੱਢਣਗੀਆਂ ਸੰਘਰਸ
ਇੰਕਲਾਬੀ ਜੱਥੇਬੰਦੀਆਂ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ ਨੀਤੀ ਖਿਲਾਫ ਵਿੱਢਣਗੀਆਂ ਸੰਘਰਸ

ਇੰਕਲਾਬੀ ਜੱਥੇਬੰਦੀਆਂ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ ਨੀਤੀ ਖਿਲਾਫ ਵਿੱਢਣਗੀਆਂ ਸੰਘਰਸ

ਜੋਧਾਂ/ ਸਰਾਭਾ 30 ਦਸੰਬਰ( ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ )-ਇਨਕਲਾਬੀ ਜਨਤਕ ਜਥੇਬੰਦੀਆਂ ਜਿਨ•ਾਂ ਲਾਲ ਝੰਡਾ ਪੰਜਾਬ ਲੇਬਰ ਮਜ਼ਦੂਰ ਯੂਨੀਅਨ ,ਜਮਹੂਰੀ ਕਿਸਾਨ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ,ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ,ਦਿਹਾਤੀ ਮਜ਼ਦੂਰ ਸਭਾ ਪੰਜਾਬ,ਸੈਂਟਰ ਆਫ ਏ ਟਰੇਡ ਯੂਨੀਅਨ ਪੰਜਾਬ (ਸੀ.ਟੀ.ਯੂ), ਪੰਜਾਬ ਸਟੂਡੈਂਟ ਫੈਡਰੇਸ਼ਨ (ਪੀ.ਐਸ.ਐਫ) , ਸਬੰਧਤ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵੱਲੋਂ ਸਾਂਝੇ ਤੌਰ ਤੇ ਬਠਿੰਡਾ ਤੇ ਰੋਪੜ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ ਨੀਤੀ ਦੇ ਖਿਲਾਫ ਤਿੱਖਾ ਸੰਘਰਸ਼ ਵਿੱਡਣ ਦਾ ਐਲਾਨ ਕੀਤਾ ਗਿਆ ਹੈ। ਉਕਤ ਜੱਥੇਬੰਦੀਆਂ ਦੇ ਆਗੂਆਂ ਜਗਤਾਰ ਚਕੋਹੀ, ਰਘਬੀਰ ਬੈਨੀਪਾਲ, ਚਰਨਜੀਤ ਹਿਮਾਯੂੰਪੁਰਾ, ਹਰਨੇਕ ਗੁੱਜਰਵਾਲ, ਹੁਕਮ ਰਾਜ ਦੇਹੜਕਾ, ਅਮਰਜੀਤ ਸਹਿਜ਼ਾਦ, ਦਰਸ਼ਨ ਸਿੰਘ ਕੰਗਣਵਾਲ, ਹਰਬੰਸ ਸਿੰਘ ਲੋਹਟਬੱਦੀ, ਗੁਰਦੀਪ ਕਲਸੀ, ਮਨਪ੍ਰੀਤ ਜੋਧਾਂ ਨੇ ਦੱਸਿਆ ਕਿ ਪੰਜਾਬ ਚ ਕਾਂਗਰਸ ਪਾਰਟੀ ਨੇ ਰਾਜ ਸੱਤਾ ਤੇ ਕਾਬਜਾ ਹੁੰਦਿਆਂ ਹੀ ਲੋਕ ਵਿਰੋਧੀ ਤੇ ਮੁਲਾਜ਼ਮ ਵਿਰੋਧੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ ਤੇ ਕੈਪਟਨ ਸਰਕਾਰ ਪ੍ਰਾਈਵੇਟਾਂ ਨੂੰ ਇਨ•ਾਂ ਥਰਮਲ ਪਲਾਂਟਾਂ ਤੇ ਕਾਬਜ਼ ਕਰਨਾ ਚਾਹੁੰਦੀ ਹੈ ਤੇ ਬਿਜਲੀ ਨੂੰ ਪੂਰੀ ਤਰ•ਾਂ ਨਿੱਜੀ ਹੱਥਾਂ ‘ਚ ਸੌਂਪਕੇ ਲੋਕਾਂ ਦਾ ਦੀਵਾਲਾ ਕੱਢਣਾ  ਚਾਹੁੰਦੀ ਹੈ। ਉਕਤ ਆਗੂਆਂ ਨੇ ਕੈਪਟਨ ਸਰਕਾਰ ਦੇ ਇਸ ਭੈੜੇ ਮਨਸੂਬਿਆਂ ਨੂੰ ਪੰਜਾਬ ਦੇ ਜੁਝਾਰੂ ਲੋਕ ਕਾਮਯਾਬ ਨਹੀ ਹੋਣ ਦੇਣਗੇ। ਸਰਕਾਰ ਦੀ ਇਸ ਨਿੱਜੀਕਰਨ ਦੀ ਨੀਤੀ ਦੇ ਖਿਲਾਫ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਇਸ ਮੌਕੇ ‘ਤੇ ਪਾਲ ਸਿੰਘ ਡੇਹਲੋਂ, ਮੇਵਾ ਸਿੰਘ ਖਾਨਪੁਰ, ਹਰਬੰਸ ਸਿੰਘ ਬਿਲਾਸਪੁਰ, ਹਰਬੰਸ ਸਿੰਘ ਘਵੱਦੀ, ਮੁਖਤਿਆਰ ਸਿੰਘ ਰਾਮਗੜ ਸਰਦਾਰਾਂ, ਸਰੂਪ ਸਿੰਘ ਬੇਗੋਵਾਲ(ਸਾਬਕਾ ਸਰਪੰਚ), ਵਿਨੋਦ ਸਿੰਘ ਘਣਗਸ, ਬੂਟਾ ਸਿੰਘ ਮਾਣੂਕੇ, ਗੁਰਦੀਪ ਸਿੰਘ ਜਰਖੜ, ਦਿਲਵਾਰਾ ਸਿੰਘ ਰਣੀਆਂ, ਨਿਰੰਗ ਸਿੰਘ ਕੂਹਲੀਵਾਲ, ਆਦਿ ਹਾਜ਼ਿਰ ਸਨ।

Scroll To Top