Home / ਪੰਜਾਬ / ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਮਲਸੀਆਂ ਚੌਂਕ ‘ਚ ਸਾੜਿਆ ਸੂਬਾ ਸਰਕਾਰ ਦਾ ਪੁੱਤਲਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਮਲਸੀਆਂ ਚੌਂਕ ‘ਚ ਸਾੜਿਆ ਸੂਬਾ ਸਰਕਾਰ ਦਾ ਪੁੱਤਲਾ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਮਲਸੀਆਂ ਚੌਂਕ ‘ਚ ਸਾੜਿਆ ਸੂਬਾ ਸਰਕਾਰ ਦਾ ਪੁੱਤਲਾ

ਸ਼ਾਹਕੋਟ/ਮਲਸੀਆਂ, 29 ਦਸੰਬਰ (ਏਐੱਸ ਅਰੋੜਾ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸੂਬਾ ਪੱਧਰੀ ਸੱਦੇ ‘ਤੇ ਇਕਾਂਈ ਤਹਿਸੀਲ ਸ਼ਾਹਕੋਟ ਵੱਲੋਂ ਕਸਬਾ ਮਲਸੀਆਂ ਵਿਖੇ ਰੋਸ ਮੁਜਾਹਰਾ ਕਰਨ ਉਪਰੰਤ ਮਲਸੀਆਂ ਚੌਂਕ ‘ਚ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਤਹਿਸੀਲ ਸਕੱਤਰ ਕਾਮਰੇਡ ਨਿਰਮਲ ਸਿੰਘ ਸਹੋਤਾ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਪਾਰਟੀ ਆਗੂ ‘ਤੇ ਵਰਕਰ ਇਕੱਠੇ ਹੋਏ ਅਤੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆ ਜੰਮ• ਕੇ ਨਾਅਰੇਬਾਜ਼ੀ ਕੀਤਾ। ਇਸ ਮੌਕੇ ਕਾਮਰੇਡ ਨਿਰਮਲ ਸਹੋਤਾ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਦੋ ਥਰਮਲ ਪਲਾਂਟ, ਜਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਬਠਿੰਡਾ ਨੂੰ ਪੂਰਨ ਬੰਦ ਕਰਨ ਦਾ ਫੈਸਲਾ ਲੈ ਚੁੱਕੀ ਹੈ ਅਤੇ ਦੂਸਰਾਂ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ ਬੰਦ ਕਰਨ ਜਾ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਲੋਕ ਵਿਰੋਧੀ ਫੈਸਲਾ ਹੈ, ਜਿਸ ਨਾਲ ਉਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਰੁਜ਼ਗਾਰ ਖੁੱਸ ਜਾਵੇਗਾ ਅਤੇ ਉਹ ਵੀ ਬੇਰੁਜ਼ਗਾਰੀ ਦੀ ਕਤਾਰ ਵਿੱਚ ਆ ਜਾਣਗੇ। ਉਨਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਨਾਂ ਥਰਮਲ ਪਲਾਂਟਾ ‘ਚ ਸਾਢੇ ਗਿਆਰਾ ਰੁਪਏ ਯੂਨਿਟ ਮਿਲਦੀ ਹੈ, ਜੋਕਿ ਮਹਿੰਗੀ ਹੈ। ਇਨਾਂ ਪਲਾਂਟਾ ਦੀ ਮਸ਼ੀਨਰੀ ਖਰਾਬ ਹੋ ਚੁੱਕੀ ‘ਤੇ ਪੁਰਾਣੀ ਹੈ। ਉਨਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਕੇਵਲ ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਤੋਂ ਸਸਤੀ ਬਿਜਲੀ ਖਰੀਦ ਕਰਕੇ ਜਨਤਾ ਨੂੰ ਦੇਣਾ ਸਿਰਫ਼ ਝੂਠ ਤੇ ਕੋਰਾ ਝੂਠ ਹੈ। ਉਨਾਂ ਕਿਹਾ ਕਿ ਅਸਲ ਵਿੱਚ ਸਰਕਾਰ ਜਨਤਾ ਦੇ ਪੈਸੇ ਨਾਲ ਉਸਾਰੇ ਗਏ ਜਨਤਕ ਅਦਾਰੇ ਆਪਣੇ ਚਹੇਤਿਆਂ ਨੂੰ ਵੇਚਣਾ ਚਾਹੁੰਦੀ ਹੈ। ਉਨਾਂ ਜਥੇਬੰਦੀ ਵੱਲੋਂ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰ ਆਪਣੇ ਇਸ ਫੈਸਲੇ ਨੂੰ ਵਾਪਸ ਲਵੇ ਤਾਂ ਜੋ ਸੂਬੇ ਦੇ ਮਜ਼ਦੂਰਾਂ, ਕਿਸਾਨਾਂ, ਕਾਰੋਬਾਰੀਆਂ ‘ਤੇ ਮਹਿੰਗਾਈ ਦਾ ਹੋਰ ਬੋਝ ਨਾ ਪਵੇ। ਉਨਾਂ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾ ਜੋ ਜਨਤਾ ਨਾਲ ਵਾਅਦੇ ਕੀਤੇ ਸਨ, ਜਿਨਾਂ ਵਿੱਚ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ, ਮਜ਼ਦੂਰਾਂ-ਕਿਸਾਨਾਂ ਸਿਰ ਚੜਿ•ਆ ਕਰਜ਼ਾ ਮੁਆਫ਼ ਕਰਨਾ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ, ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਬੇਜ਼ਮੀਨੇ ‘ਤੇ ਬੇ-ਘਰੇ ਪਰਿਵਾਰਾਂ ਨੂੰ ਪਲਾਟ ਦੇਣਾ, ਭ੍ਰਿਸ਼ਟਾਚਾਰ ਖ਼ਤਮ ਕਰਨਾ ਆਦਿ ਨੂੰ ਪੂਰਾ ਕਰੇ ਅਤੇ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਬਲਵਿੰਦਰ ਸਿੰਘ ਤਲਵੰਡੀ ਮਾਧੋ, ਸਤਪਾਲ ਮੁਰੀਦਵਾਲ, ਵਿਕਰਮ ਮੰਡਾਲਾ, ਮੰਗਤ ਰਾਮ, ਕਰਨ ਮੱਲੀਵਾਲ, ਰਕੇਸ਼ ਕੁਮਾਰ ਸੂਦ, ਕੁਲਵੰਤ ਸਿੰਘ, ਸੁਖਦੇਵ ਸਿੰਘ, ਸੀਤਾ ਰਾਮ, ਮਹਿੰਦਰ ਸਿੰਘ, ਚੰਨਣ ਰਾਮ, ਮੋਹਣ ਚਵਿੰਡਾ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।

Scroll To Top