Home / ਪੰਜਾਬ / ਸਰਜੀਤ ਸਿੰਘ ਨੇ ਸੰਭਾਲਿਆ ਪਰਜੀਆਂ ਕਲਾਂ ਸਕੂਲ ‘ਚ ਪ੍ਰਿੰਸੀਪਲ ਦਾ ਅਹੁਦਾ
ਸਰਜੀਤ ਸਿੰਘ ਨੇ ਸੰਭਾਲਿਆ ਪਰਜੀਆਂ ਕਲਾਂ ਸਕੂਲ ‘ਚ ਪ੍ਰਿੰਸੀਪਲ ਦਾ ਅਹੁਦਾ

ਸਰਜੀਤ ਸਿੰਘ ਨੇ ਸੰਭਾਲਿਆ ਪਰਜੀਆਂ ਕਲਾਂ ਸਕੂਲ ‘ਚ ਪ੍ਰਿੰਸੀਪਲ ਦਾ ਅਹੁਦਾ

ਸ਼ਾਹਕੋਟ/ਮਲਸੀਆਂ, 29 ਦਸੰਬਰ (ਏਐੱਸ ਅਰੋੜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆ ਕਲਾਂ (ਸ਼ਾਹਕੋਟ) ਵਿਖੇ ਪਿੱਛਲੇ ਕਾਫੀ ਸਮੇਂ ਤੋਂ ਪ੍ਰਿੰਸੀਪਲ ਦੀ ਅਸਾਮੀ ਖਾਲੀ ਪਈ ਸੀ। ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਲੈਕਚਰਾਰ ਤੋਂ ਪ੍ਰਿੰਸੀਪਲ ਪਦ ਉੱਨਤ ਕੀਤੇ ਗਏ ਸਨ, ਜਿਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੜੂੰਆ ਤੋਂ ਪਦ ਉੱਨਤ ਹੋਏ ਲੈਕਚਰਾਰ ਕਮਿਸਟਰੀ ਸਰਜੀਤ ਸਿੰਘ ਵੱਲੋਂ ਪਰਜੀਆ ਕਲਾਂ ਸਕੂਲ ‘ਚ ਬਤੌਰ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਸਕੂਲ ਇੰਚਾਰਜ਼ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਸਕੂਲ ਸਟਾਫ਼ ਅਤੇ ਮੈਨਜਮੈਂਟ ਕਮੇਟੀ ਵੱਲੋਂ ਨਵੇਂ ਆਏ ਪ੍ਰਿੰਸੀਪਲ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜਿਥੇ ਇੰਚਾਰਜ਼ ਸੁਖਵਿੰਦਰ ਸਿੰਘ ਨੇ ਨਵੇਂ ਆਏ ਪ੍ਰਿੰਸੀਪਲ ਨੂੰ ਸਮੂਹ ਸਟਾਫ਼ ਵੱਲੋਂ ਹਰ ਤਰ•ਾਂ ਨਾਲ ਸਹਿਯੋਗ ਕਰਨ ਦਾ ਵਿਸ਼ਵਾਸ਼ ਦਿਵਾਇਆ, ਉਥੇ ਨਵੇਂ ਆਏ ਪ੍ਰਿੰਸੀਪਲ ਸਰਜੀਤ ਸਿੰਘ ਨੇ ਕਿਹਾ ਕਿ ਉਹ ਸਿੱਖਿਆ ਦੇ ਮਿਆਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਕੂਲ ਨੂੰ ਹੋਰ ਤਰੱਕੀ ਦੀਆਂ ਮੰਜ਼ਿਲਾ ਵੱਲ ਲਿਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਲੈਕਚਰਾਰ ਪੰਜਾਬੀ, ਭਿੰਦਰ ਸਿੰਘ ਐੱਸਐੱਲਏ., ਰਸ਼ਪਾਲ ਸਿੰਘ ਐੱਸਐੱਸਏ., ਗੁਰਪ੍ਰੀਤ ਸਿੰਘ ਐੱਸਐੱਸਏ., ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਪ੍ਰਕਾਸ਼ ਚੰਦ, ਬਲਜਿੰਦਰ ਸਿੰਘ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ, ਅਵਤਾਰ ਸਿੰਘ ਗੇਹਲਣ ਸਾਬਕਾ ਚੇਅਰਮੈਨ, ਚਰਨਜੀਤ ਸਿੰਘ, ਚੰਦ ਪਾਲ, ਬਲਵਿੰਦਰ ਕੌਰ ਪੰਜਾਬੀ ਮਿਸਟ੍ਰੈਸ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।
——————————————-

Scroll To Top