Home / ਪੰਜਾਬ / ਛੋਟੇ ਸਾਹਿਬਜ਼ਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਛੋਟੇ ਸਾਹਿਬਜ਼ਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਛੋਟੇ ਸਾਹਿਬਜ਼ਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਸ਼ਾਹਕੋਟ/ਮਲਸੀਆਂ, 29 ਦਸੰਬਰ (ਏਐੱਸ ਅਰੋੜਾ) ਗੁਰਮਤਿ ਸੰਗੀਤ ਸਭਾ ਸ਼ਾਹਕੋਟ (ਰਜਿ.) ਵੱਲੋ ਛੋਟੇ ਸਾਹਿਬਜ਼ਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਕੋਠਾ ਸਾਹਿਬ ਪਿੰਡ ਕੋਟਲਾ ਸੂਰਜ ਮੱਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਦੇ ਹੱੈਡ ਗ੍ਰੰਥੀ ਭਾਈ ਜਸਪਾਲ ਸਿੰਘ ਦੇ ਨਿੱਤਨੇਮ ਕੀਤਾ, ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ  ਵਿਚ ਭਾਈ ਹਰਵਿੰਦਰ ਸਿੰਘ ਸ਼ਾਹਕੋਟ ਦੇ ਕੀਰਤਨੀ ਜਥੇ ਨੇ ਰਸ ਭਿੰਨਾ ਕੀਰਤਨ ਕੀਤਾ ਉਪਰੰਤ ਕਥਾ ਵਾਚਕ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਗਤਾਂ ਨੂੰ ਆਪਣੇ ਅਨਮੋਲ ਬਚਨਾਂ ਰਾਹੀ ਗੁਰੂ ਚਰਨਾ ਨਾਲ ਜੋੜਦਿਆ ਕਿਹਾ ਕਿ ਅੱਜ ਦੀ ਪੀੜ•ੀ ਨੂੰ ਛੋਟੋ ਸ਼ਾਹਿਬਜ਼ਾਦਿਆ ਦੀ ਕੁਰਬਾਨੀ ਤੋ ਸਿੱਖਿਆ ਲੈਣੀ ਚਾਹੀਦੀ ਹੈ। ਉਨਾਂ ਨੌਜਵਾਨ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਉਨਾਂ ਵਲੋ ਪਿੰਡਾਂ ਦੇ ਸ਼ਾਮ ਦੇ ਦੀਵਾਨਾਂ ਅੰਦਰ ਕੀਰਤਨ ਦੀ ਫਰੀ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਬਾਬਾ ਜਸਵੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਨਿਹਾਲ ਦਾਸ ਜੀ, ਸੋਹਣ ਸਿੰਘ ਖਾਲਸਾ, ਹਰਪ੍ਰੀਤ ਸਿੰਘ ਪੰਚ, ਸਤਨਾਮ ਸਿੰਘ, ਪਰਮਜੀਤ ਸਿੰਘ, ਰਛਪਾਲ ਸਿੰਘ, ਅੱਛਰ ਸਿੰਘ ਖਾਲਸਾ, ਬੀਬੀ ਇੰਦਰਜੀਤ ਕੌਰ ਮਾਨ, ਬੀਬੀ ਸੁਰਿੰਦਰ ਕੌਰ ਖਾਲਸਾ, ਭਜਨ ਕੌਰ, ਬੀਬੀ ਇੰਦਰਜੀਤ ਕੌਰ ਝੀਤਾ, ਸੁਖਜੀਤ ਕੌਰ,  ਭਾਈ ਹਰਦੀਪ ਸਿੰਘ ਖਾਲਸਾ, ਹਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮਨਮੀਤ ਸਿੰਘ, ਭਾਈ ਸਰਬਜੀਤ ਸਿੰਘ ਢੰਡੋਵਾਲ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

Scroll To Top