Home / ਪੰਜਾਬ / ਸ਼ਾਹਕੋਟ ਫੁੱਟਬਾਲ ਕੱਪ ਦੇ ਹੋਏ ਰੌਚਕ ਮੁਕਾਬਲੇ
ਸ਼ਾਹਕੋਟ ਫੁੱਟਬਾਲ ਕੱਪ ਦੇ ਹੋਏ ਰੌਚਕ ਮੁਕਾਬਲੇ

ਸ਼ਾਹਕੋਟ ਫੁੱਟਬਾਲ ਕੱਪ ਦੇ ਹੋਏ ਰੌਚਕ ਮੁਕਾਬਲੇ

ਸ਼ਾਹਕੋਟ/ਮਲਸੀਆਂ, 29 ਦਸੰਬਰ (ਏਐਸ ਅਰੋੜਾ) ਅਜ਼ਾਦ ਸਪੋਰਟਸ ਕਲੱਬ (ਰਜਿ.) ਸ਼ਾਹਕੋਟ ਵੱਲੋਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ‘ਚ ਕਰਵਾਏ ਜਾ ਰਹੇ 10ਵੇਂ ਸਲਾਨਾ ‘ਫੁੱਟਬਾਲ ਕੱਪ’ ਦੇ ਦੂਸਰੇ ਦਿਨ ਵੀ ਫੁੱਟਬਾਲ ਦੇ ਵੱਖ-ਵੱਖ ਵਰਗਾਂ ਦੇ ਰੌਚਕ ਮੁਕਾਬਲੇ ਕਰਵਾਏ ਗਏ, ਜਿਨਾਂ ਦਾ ਵੱਡੀ ਗਿਣਤੀ ‘ਚ ਖੇਡ ਪ੍ਰੇਮੀਆਂ ਨੇ ਖੂਬ ਆਨੰਦ ਮਾਨਿਆ। ਦੂਸਰੇ ਦਿਨ ਐੱਮਸੀ ਸਤੀਸ਼ ਰਿਹਾਨ ਸਕੱਤਰ ਪੰਜਾਬ ਕਾਂਗਰਸ ਅਤੇ ਰੋਮੀ ਗਿੱਲ ਐੱਮਸੀ. ਦੋਵਾਂ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ‘ਤੇ ਫੁੱਟਬਾਲ ਦੇ ਮੈਚ ਸ਼ੁਰੂ ਕਰਵਾਏ। ਇਸ ਮੌਕੇ ਉਨਾਂ ਅਜ਼ਾਦ ਸਪੋਰਸਟ ਕਲੱਬ ਦੇ  ਪ੍ਰਧਾਨ ਬੂਟਾ ਸਿੰਘ ਕਲਸੀ ਅਤੇ ਉਨਾਂ ਦੀ ਸਮੁੱਚੀ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਕਰਵਾਏ ਗਏ ਮੁਕਾਬਲੇ ਕਾਫੀ  ਫਸਵੇਂ ਰਹੇ, ਜਿਨਾਂ ‘ਚ ਨੰਗਲ ਅੰਬੀਆ ਨੇ ਨਵਾਂ ਪਿੰਡ ਜੱਟਾ, ਬਾਠਾ ਨੇ ਲੋਹੀਆ, ਗਾਲਿਬ ਕਲਾਂ ਨੇ ਕੋਕਰੀ ਵੱਡੀ, ਨੂਰਪੁਰ ਚੱਠਾ ਨੇ ਧਰਮਕੋਟ ਅਤੇ ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਦੀ ਟੀਮ ਨੇ ਭੋਇਪੁਰ ਨੂੰ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਸਰਪਰਸਤ ਬਲਕਾਰ ਸਿੰਘ ਚੱਠਾ ਸਾਬਕਾ ਮੈਂਬਰ ਜਿਲ•ਾਂ ਪ੍ਰੀਸ਼ਦ, ਪ੍ਰਧਾਨ ਬੂਟਾ ਸਿੰਘ ਕਲਸੀ ਸੀਨੀਅਰ ਕਾਂਗਰਸੀ ਆਗੂ, ਚੇਅਰਮੈਨ ਮੰਗਤ ਰਾਏ ਮੰਗੀ, ਗੁਰਦੀਪ ਸਿੰਘ ਮਠਾੜੂ ਸੈਕਟਰੀ, ਵਾਈਸ ਪ੍ਰਧਾਨ ਡਾ. ਦਵਿੰਦਰ ਸਿੰਘ, ਕੈਸ਼ੀਅਰ ਬਖਸ਼ੀਸ਼ ਸਿੰਘ ਝੀਤਾ, ਮੰਗਤ ਰਾਮ ਪੰਜਾਬ ਪੁਲਿਸ, ਪਰਮਜੀਤ ਟਾਂਕ, ਸਰਬਜੀਤ ਸਿੰਘ ਝੀਤਾ ਸੁਰਿੰਦਰ ਕੁਮਾਰ, ਪਰਮਜੀਤ ਸਿੰਘ ਪੀਏਪੀ, ਅਮਨਦੀਪ ਸੈਦਪੁਰੀ ਆਦਿ ਹਾਜ਼ਰ ਸਨ।

Scroll To Top