Home / featured / ਪੁਲਵਾਮਾ ‘ਚ ਸੀ.ਆਰ.ਪੀ.ਐੱਫ ਕੈਂਪ ‘ਤੇ ਅੱਤਵਾਦੀ ਹਮਲਾ
ਪੁਲਵਾਮਾ ‘ਚ ਸੀ.ਆਰ.ਪੀ.ਐੱਫ ਕੈਂਪ ‘ਤੇ ਅੱਤਵਾਦੀ ਹਮਲਾ

ਪੁਲਵਾਮਾ ‘ਚ ਸੀ.ਆਰ.ਪੀ.ਐੱਫ ਕੈਂਪ ‘ਤੇ ਅੱਤਵਾਦੀ ਹਮਲਾ

ਕਸ਼ਮੀਰ— ਇਕ ਵਾਰ ਫਿਰ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਪਾਕਿਸਤਾਨ ਨੇ ਨਾ ਪਾਕਿ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਕਸ਼ਮੀਰ ਦੇ ਲੈਥਾਪੋਰਾ ਸੀ.ਆਰ.ਪੀ.ਐੱਫ ਟਰੇਨਿੰਗ ਕੈਂਪ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਮਿਲੀ ਹੈ। ਹਮਲੇ ‘ਚ ਸੀ.ਆਰ.ਪੀ.ਐੱਫ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ 3 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇੱਥੇ ਅੱਤਵਾਦੀਆਂ ਤੇ ਫੌਜ ਵਿਚਕਾਰ ਝੜਪ ਜਾਰੀ ਹੈ ਅਤੇ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ।
ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੂਤਰਾਂ ਮੁਤਾਬਕ ਕੈਂਪ ‘ਚ 3 ਅੱਤਵਾਦੀ ਦਾਖਲ ਹੋ ਗਏ ਹਨ । ਸੁਰੱਖਿਆ ਫੌਜ ਨੇ ਦੋ ਅੱਤਵਾਦੀਆਂ ਨੂੰ ਘੇਰ ਲਿਆ ਹੈ। ਕੈਂਪ ‘ਤੇ ਹਮਲਾ ਰਾਤ 2 ਵੱਜ ਕੇ 10 ਮਿੰਟ ‘ਤੇ ਹੋਇਆ। ਇਹ ਕੈਂਪ 185 ਬਟਾਲੀਅਨ ਦਾ ਦਫਤਰ ਵੀ ਹੈ। ਅੱਤਵਾਦੀ ਸੰਗਠਨ ਦਾ ਕਹਿਣਾ ਹੈ ਕਿ ਇਹ ਫਿਦਾਇਨ ਹਮਲਾ ਉਨ੍ਹਾਂ ਦੇ ਅੱਤਵਾਦੀ ਕਮਾਂਡਰ ਨੂਰ ਤਰਾਲੀ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਹੈ। ਸੀ.ਆਰ.ਪੀ.ਐੱਫ ਮੁਤਾਬਕ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਦੂਜੇ ਕੈਂਪਾਂ ‘ਚ ਵੀ ਇਸ ਤਰ੍ਹਾਂ ਦੇ ਹਮਲੇ ਹੋ ਸਕਦੇ ਹਨ। ਸੀ.ਆਰ.ਪੀ.ਐੱਫ ਅਤੇ ਜੰਮੂ-ਕਸ਼ਮੀਰ ਪੁਲਸ ਦੇ ਆਈ.ਜੀ ਹੋਰ ਸਹਾਇਤਾ ਲੈ ਕੇ ਕੈਂਪ ਪਹੁੰਚ ਚੁੱਕੇ ਹਨ। ਫੌਜ ਨੇ ਅੱਤਵਾਦੀਆਂ ਨੂੰ ਚਾਰੋ ਪਾਸਿਓਂ ਘੇਰ ਲਿਆ ਹੈ।

Scroll To Top