Home / featured / ਚੀਨ ਨੇ ਬਣਾਇਆ ਦੁਨੀਆ ਦਾ ਪਹਿਲਾ ਸੋਲਰ ਹਾਈਵੇ
ਚੀਨ ਨੇ ਬਣਾਇਆ ਦੁਨੀਆ ਦਾ ਪਹਿਲਾ ਸੋਲਰ ਹਾਈਵੇ

ਚੀਨ ਨੇ ਬਣਾਇਆ ਦੁਨੀਆ ਦਾ ਪਹਿਲਾ ਸੋਲਰ ਹਾਈਵੇ

ਪੇਈਚਿੰਗ— ਆਰਕੀਟੈਕਚਰ ਦੇ ਖੇਤਰ ਵਿਚ ਕਮਾਲ ਕਰਨ ਤੋਂ ਬਾਅਦ ਚੀਨ ਨੇ ਇਕ ਹੋਰ ਕਾਰਨਾਮਾ ਕਰ ਦਿਖਾਇਆ ਹੈ। ਹੁਣ ਉਸਨੇ ਦੁਨੀਆ ਦਾ ਪਹਿਲਾ ਸੋਲਰ ਹਾਈਵੇ ਬਣਾਇਆ ਹੈ। ਇਕ ਕਿਲੋਮੀਟਰ ਲੰਬਾ ਇਹ ਹਾਈਵੇ ਬਿਜਲੀ ਬਣਾਏਗਾ ਅਤੇ ਸਰਦੀਆਂ ਦੇ ਮੌਸਮ ਵਿਚ ਜੰਮੀ ਬਰਫ ਨੂੰ ਪਿਘਲਾਏਗਾ। ਈਸਟਰਨ ਚਾਈਨਾ ਵਿਚ ਸ਼ੇਨਡਾਂਗ ਪ੍ਰਾਵਿੰਸ ਦੀ ਰਾਜਧਾਨੀ ਜਿਨਾਨ ਵਿਚ ਬਣੇ ਇਸ ਹਾਈਵੇ ਦਾ ਟੈਸਟ ਸੈਕਸ਼ਨ ਟਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ।
ਖਬਰ ਮੁਤਾਬਕ ਸੋਲਰ ਹਾਈਵੇ ਵਿਚ ਟ੍ਰੈਂਸਲੂਸੰਟ ਕੰਕਰੀਟ, ਸਿਲੀਕਾਨ ਪੈਨਲਸ ਅਤੇ ਇੰਸੂਲੇਸ਼ਨ ਦੀਆਂ ਲੇਅਰਜ਼ ਹਨ। ਸਰਦੀਆਂ ਦੇ ਮੌਸਮ ਵਿਚ ਇਹ ਜੰਮੀ ਬਰਫ ਨੂੰ ਪਿਘਲਾਉਣ ਲਈ ਸਨੋ ਮੈਲਟਿੰਗ ਸਿਸਟਮ ਅਤੇ ਸੋਲਰ ਸਟਰੀਟ ਲਾਈਟਸ ਨੂੰ ਵੀ ਇਲੈਕਟ੍ਰੀਸਿਟੀ ਦੇਵੇਗਾ। ਚੀਨ ਦੀ ਯੋਜਨਾ ਹੈ ਕਿ ਭਵਿੱਖ ਵਿਚ ਇਸ ਹਾਈਵੇ ਰਾਹੀਂ ਇਲੈਕਟ੍ਰਿਕ ਵ੍ਹੀਕਲਸ ਨੂੰ ਚਾਰਜ ਕੀਤਾ ਜਾਏ। ਇਸ ਲਈ ਹਾਈਵੇ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਚਾਰਜਿੰਗ ਸਟੇਸ਼ਨ ਨੂੰ ਸਪਲਾਈ ਕੀਤਾ ਜਾਏਗਾ। ਹਾਈਵੇ ਰਾਹੀਂ 1 ਕਰੋੜ ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕੇਗੀ।
ਇਕ ਕਿਲੋਮੀਟਰ ਦੇ ਸੋਲਰ ਹਾਈਵੇ ‘ਤੇ 63, 200 ਵਰਗ ਫੁੱਟ ਦਾ ਇਲਾਕਾ ਕਵਰ ਕੀਤਾ ਗਿਆ ਹੈ। ਚੀਨ ਦੀ ਟੋਂਗਜੀ ਦੇ ਟਰਾਂਸਪੋਰਟ ਇੰਜੀਨੀਅਰਿੰਗ ਦੇ ਐਕਸਪਰਟ ਝੇਂਗ ਹੋਂਗਚਾਓ ਨੇ ਦੱਸਿਆ, ਇਹ ਹਾਈਵੇ ਆਮ ਹਾਈਵੇ ਤੋਂ 10 ਗੁਣਾ ਜ਼ਿਆਦਾ ਪ੍ਰੈੱਸ਼ਰ ਝੱਲ ਸਕਦਾ ਹੈ। ਪਰ ਇਸਦੀ ਲਾਗਤ ਪ੍ਰਤੀ ਵਰਗਮੀਟਰ 458 ਡਾਲਰ ਯਾਨੀ ਲੱਗਭਗ 30 ਹਜ਼ਾਰ ਰੁਪਏ ਹੈ, ਜੋ ਕਿ ਆਮ ਹਾਈਵੇ ਤੋਂ ਬਹੁਤ ਜ਼ਿਆਦਾ ਹੈ।

Scroll To Top