Home / featured / ਟਰੰਪ ਸਰਕਾਰ ‘ਪਾਕਿ’ ਨੂੰ ਨਹੀਂ ਦੇਵੇਗੀ 25 ਕਰੋੜ ਡਾਲਰ
ਟਰੰਪ ਸਰਕਾਰ ‘ਪਾਕਿ’ ਨੂੰ ਨਹੀਂ ਦੇਵੇਗੀ 25 ਕਰੋੜ ਡਾਲਰ

ਟਰੰਪ ਸਰਕਾਰ ‘ਪਾਕਿ’ ਨੂੰ ਨਹੀਂ ਦੇਵੇਗੀ 25 ਕਰੋੜ ਡਾਲਰ

ਵਾਸ਼ਿੰਗਟਨ — ਅਮਰੀਕੀ ਸਰਕਾਰ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੇ ਕਰੀਬ 25 ਕਰੋੜ 50 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਰੋਕਣ ‘ਤੇ ਵਿਚਾਰ ਕਰ ਰਹੀ ਹੈ ਜਿਹੜੀ ਇਹ ਦਿਖਾਉਂਦੀ ਹੈ ਕਿ ਟਰੰਪ ਪ੍ਰਸ਼ਾਸਨ ਅੱਤਵਾਦੀ ਸੰਗਠਨਾਂ ਖਿਲਾਫ ਪਾਕਿਸਤਾਨ ਵੱਲੋਂ ਕਾਰਵਾਈ ਵਾ ਕੀਤੇ ਜਾਣ ਤੋਂ ਅਸੰਤੁਸ਼ਟ ਹੈ।
ਇਕ ਅੰਗ੍ਰੇਜ਼ੀ ਅਖਬਾਰ ਦੀ ਖਬਰ ਮੁਤਾਬਕ, ਕੀ ਪਾਕਿਸਤਾਨ ਨੂੰ ਸਹਾਇਤਾ ਰਾਸ਼ੀ ਨਾ ਦੇ ਕੇ ਟਰੰਪ ਉਨ੍ਹਾਂ ਨੂੰ ਅੱਤਵਾਦੀ ਵਿਰੋਧੀ ਅਭਿਆਨਾਂ ‘ਤੇ ਸਹਿਯੋਗ ਕਰਨ ‘ਚ ਨਾਕਾਮ ਰਹਿਣ ‘ਤੇ ਸਜ਼ਾ ਦੀ ਚੇਤਾਵਨੀ ਦੇਣਗੇ। ਟਰੰਪ ਪ੍ਰਸ਼ਾਸਨ ‘ਚ ਇਸ ਗੱਲ ਨੂੰ ਲੈ ਕੇ ਅੰਦਰੂਨੀ ਬਹਿਸ ਛਿੱੜੀ ਹੋਈ ਹੈ।
ਖਬਰ ‘ਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸਬੰਧ ਉਦੋਂ ਤੋਂ ਤਣਾਅਪੂਰਣ ਬਣੇ ਹੋਏ ਹਨ ਜਦੋਂ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ, ‘ਅਰਾਜਕਤਾ, ਹਿੰਸਾ ਅਤੇ ਅੱਤਵਾਦ ਫੈਲਾਉਣ ਵਾਲੇ ਲੋਕਾਂ ਨੂੰ ਪਨਾਹ ਦਿੰਦਾ ਹੈ।’ ਪਾਕਿਸਤਾਨ ਨੂੰ ਸਾਲ 2002 ਤੋਂ 33 ਅਰਬ ਡਾਲਰ ਤੋਂ ਜ਼ਿਆਦਾ ਸਹਾਇਤਾ ਮੁਹੱਈਆ ਕਰਾਉਣ ਵਾਲੇ ਅਮਰੀਕਾ ਨੇ ਅਗਸਤ ‘ਚ ਕਿਹਾ ਸੀ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦੀ ਸਮੂਹਾਂ ਖਿਲਾਫ ਹੋਰ ਕਾਰਵਾਈ ਨਹੀਂ ਕਰਦਾ ਉਦੋਂ ਤੱਕ ਉਹ 25 ਕਰੋੜ 50 ਲੱਖ ਡਾਲਰ ਦੀ ਧਨ-ਰਾਸ਼ੀ ਰੋਕ ਰਿਹਾ ਹੈ।

Scroll To Top