Home / ਪੰਜਾਬ / ਸਰੀਂਹ ਸਕੂਲ ਵਿਖੇ  ਗਣਤੰਤਰ ਦਿਵਸ ਮਨਾਇਆ ਗਿਆ
ਸਰੀਂਹ ਸਕੂਲ ਵਿਖੇ  ਗਣਤੰਤਰ ਦਿਵਸ ਮਨਾਇਆ ਗਿਆ

ਸਰੀਂਹ ਸਕੂਲ ਵਿਖੇ  ਗਣਤੰਤਰ ਦਿਵਸ ਮਨਾਇਆ ਗਿਆ

ਸਰਕਾਰੀ ਸਕੂਲ ਸਰੀਂਹ(ਜਲੰਧਰ) ਵਿਖੇ ੬੯ਵਾਂ ਗਣਤੰਤਰ ਦਿਵਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ  ਦੀ ਅਗਵਾਈ ਹੇਠ ਬੜੇ ਧੂਮਧਾਮ ਨਾਲ ਮਨਾਇਆ ਗਿਆ ।ਸੰਘੇ ਖਾਲਸਾ ਓਵਰਸੀਜ਼ ਵੈਲਫੇਅਰ ਕਮੇਟੀ ਦੇ ਚੇਅਰਮੈਨ ਸ.ਨਿਰਮਲ ਸਿੰਘ ਸੰਘਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ,ਉਨ੍ਹਾਂ ਨੇ ਸਕੂਲ ਵਿੱਚ ਤਿਰੰਗਾ ਝੰਡਾ ਲਹਿਰਾਇਆ।ਬੱਚਿਆਂ ਨੇ ਪ੍ਰਮਾਤਮਾ ਨੂੰ ਯਾਦ ਕਰਦਿਆਂ ਹੋਇਆਂ ਦੇਸ਼ ਪਿਆਰ ਦੇ ਗੀਤ ਬੜੀ ਸ਼ਰਧਾ ਨਾਲ ਗਾਉਂਦੇ ਹੋਏ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਸੂਰਮਿਆਂ ਨੂੰ ਯਾਦ ਕੀਤਾ।ਇਸ ਮੌਕੇ ਐਸ ਐਮ ਸੀ ਦੇ ਚੇਅਰਮੈਨ ਸ. ਗੁਰਮੁਖ ਸਿੰਘ ਨੇ ਸਾਨੂੰ ਮਿਲੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਵੀ ਯਾਦ ਰੱਖਣ ਤੇ ਜ਼ੋਰ ਦਿੱਤਾ।ਬਾਬੇ ਸ਼ਹੀਦਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਦੇ ਵਿਦਿਆਰਥੀ ਹੀ ਕੱਲ ਨੂੰ ਨੇਤਾ ਬਣ ਕੇ ਦੇਸ਼ ਦੀ ਸੰਭਾਲ ਕਰਨਗੇ।ਪਿੰਡ ਦੇ ਸਰਪੰਚ ਸ. ਦਰਸ਼ਨ ਸਿੰਘ ਨੇ ਦੇਸ਼ ਵਿੱਚ ਸਫਾਈ ਅਭਿਆਨ ਨੂੰ ਸਫਲਤਾ ਪੂਰਵਕ ਬਣਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਤੇ ਜੋਰ ਦਿੱਤਾ।ਸਮਾਗਮ ਦੇ ਮੁੱਖ ਮਹਿਮਾਨ ਸ.ਨਿਰਮਲ ਸਿੰਘ ਸੰਘਾ ਨੇ ਅੱਜ ਦੇ ਸਮਾਗਮ ਨੂੰ ਆਪਣੇ ਬਚਪਨ ਦੀ ਸਕੂਲ ਦੀ ਪੜ੍ਹਾਈ ਨਾਲ ਜੋੜਦਿਆਂ ਵੱਖ-ਵੱਖ ਕਵਿਤਾਵਾਂ ਸੁਣਾ ਕੇ ਸਾਹਿਤ ਨਾਲ ਜੁੜਨ ਤੇ ਜ਼ੋਰ ਦਿੱਤਾ ਅਤੇ ਇਸ ਨੂੰ ਕਾਮਯਾਬੀ ਦਾ ਸਾਧਨ ਦੱਸਿਆ ।ਉਨ੍ਹਾਂ ਨੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ੧੦੦ ਰੁ: ਇਨਾਮ ਵਜੋ ਦੇਣ ਦਾ ਐਲਾਨ ਕੀਤਾ।ਅੰਤ ਵਿੱਚ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਸਰਾਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਦੇਸ਼ ਨੂੰ ਸੁਧਾਰਨ ਲਈ ਆਪ ਯਤਨ ਕਰਨ ਅਤੇ ਸਮਾਜ ਦੇ ਚੰਗੇ ਬੰਦਿਆਂ ਨੂੰ ਦੇਸ਼ ਦੇ ਨੇਤਾ ਚੁਣਨ ਤੇ ਜੋਰ ਦਿੱਤਾ ਤਾਂ ਜੋ ਦੇਸ਼ ਤਰੱਕੀ ਦੇ ਰਾਹ ਤੇ ਨਿਰੰਤਰ ਚਲਦਾ ਰਹੇ।ਬਾਬੇ ਸ਼ਹੀਦਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ੫੦੦੦ ਰੁ: ਸਕੂਲ ਨੂੰ ਦਾਨ ਵਜਂੋ ਦਿੱਤੇ ਗਏ।ਮੰਚ ਦਾ ਸੰਚਾਲਨ ਸ.ਹਰਪ੍ਰੀਤ ਸਿੰਘ ਨੇ ਬਾਖੂਬੀ ਢੰਗ ਨਾਲ ਕੀਤਾ।ਇਸ ਮੌਕੇ ਤੇ .ਬਲਵਿੰਦਰ ਸਿੰਘ ਸ਼ੰਕਰ,ਲੰਬੜਦਾਰ ਜਸਵੰਤ ਸਿੰਘ,ਸ.ਸਤਨਾਮ ਸਿੰਘ,ਸ.ਗੁਰਵਿੰਦਰ ਸਿੰਘ ਸੰਧੂ,ਸ.ਨਿਰਮਲ ਸਿੰਘ ਅਤੇ ਸਮੂਹ ਸਟਾਫ ਵੀ ਮੌਜੂਦ ਸੀ।

Scroll To Top