Home / ਪੰਜਾਬ / ਗਣਤੰਤਰ ਦਿਵਸ ਮੌਕੇ ਕਪੂਰਥਲਾ ‘ਚ ਹੋਈ ‘ਆਪਣੀ ਮੰਡੀ’ ਦੀ ਸ਼ੁਰੂਆਤ
ਗਣਤੰਤਰ ਦਿਵਸ ਮੌਕੇ ਕਪੂਰਥਲਾ ‘ਚ ਹੋਈ ‘ਆਪਣੀ ਮੰਡੀ’ ਦੀ ਸ਼ੁਰੂਆਤ

ਗਣਤੰਤਰ ਦਿਵਸ ਮੌਕੇ ਕਪੂਰਥਲਾ ‘ਚ ਹੋਈ ‘ਆਪਣੀ ਮੰਡੀ’ ਦੀ ਸ਼ੁਰੂਆਤ

ਕਪੂਰਥਲਾ, 26 ਜਨਵਰੀ :
ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਕਪੂਰਥਲਾ ਵਾਸੀਆਂ ਨੂੰ ਗਣਤੰਤਰ ਦਿਵਸ ਦਾ ਤੋਹਫ਼ਾ ਦਿੰਦਿਆਂ ਰਾਮਲੀਲਾ ਗਰਾਊਂਡ, ਮਸੀਤ ਚੌਕ ਵਿਖੇ ‘ਆਪਣੀ ਮੰਡੀ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਐਸ. ਐਸ. ਪੀ ਸ੍ਰੀ ਸੰਦੀਪ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਉਨ•ਾਂ ਦੇ ਨਾਲ ਸਨ। ਕਿਸਾਨ ਅਤੇ ਖਪਤਕਾਰ ਵਿਚਾਲੇ ਵਿਚੋਲਿਆਂ ਨੂੰ ਪਾਸੇ ਕਰਕੇ ਸਿੱਧੇ ਮੰਡੀਕਰਨ ਦੇ ਸਿਧਾਂਤ ਨੂੰ ਅਪਣਾਉਂਦਿਆਂ ਖੇਤੀਬਾੜੀ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਸ ਮੰਡੀ ਵਿਚ ਕਿਸਾਨ ਸਿੱਧੇ ਤੌਰ ‘ਤੇ ਗਾਹਕਾਂ ਨੂੰ ਆਪਣੀ ਜਿਣਸ ਵੇਚ ਸਕਣਗੇ। ਇਸ ਮੌਕੇ ਡਿਪਟੀ ਕਮਿਸ਼ਨਰ, ਐਸ. ਐਸ. ਪੀ ਅਤੇ ਹੋਰਨਾਂ ਅਧਿਕਾਰੀਆਂ ਨੇ ਆਰਗੈਨਿਕ ਸਬਜ਼ੀਆਂ, ਫਲ਼, ਗੁੜ, ਸ਼ੱਕਰ ਅਤੇ ਸ਼ਹਿਦ ਆਦਿ ਦੀ ਖ਼ਰੀਦਦਾਰੀ ਵੀ ਕੀਤੀ। ਇਸ ਦੌਰਾਨ ਕਿਸਾਨਾਂ ਵਿਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲਗਾਏ ਗਏ ਕਰੀਬ ਡੇਢ ਦਰਜਨ ਸਟਾਲਾਂ ‘ਤੇ ਉਨ•ਾਂ ਦੀਆਂ ਚੀਜ਼ਾਂ ਹੱਥੋ-ਹੱਥੀ ਵਿਕ ਗਈਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਕਿਹਾ ਕਿ ‘ਆਪਣੀ ਮੰਡੀ’ ਦੀ ਸ਼ੁਰੂਆਤ ਨਾਲ ਕਿਸਾਨ ਅਤੇ ਖਪਤਕਾਰ ਦੋਵਾਂ ਨੂੰ ਫਾਇਦਾ ਹੋਵੇਗਾ। ਉਨ•ਾਂ ਕਿਹਾ ਕਿ ਇਸ ਨਾਲ ਜਿਥੇ ਕਿਸਾਨ ਦੀ ਆਮਦਨ ਵਿਚ ਵਾਧਾ ਹੋਵੇਗਾ, ਉਥੇ ਉਨ•ਾਂ ਵਿਚ ਸੁਰੱਖਿਆ ਦੀ ਭਾਵਨਾ ਵੀ ਪੈਦਾ ਹੋਵੇਗੀ। ਇਸੇ ਤਰ•ਾਂ ਸਿੱਧੇ ਕਿਸਾਨ ਕੋਲੋਂ ਖ਼ਰੀਦਦਾਰੀ ਕਰਨ ਨਾਲ ਖਪਤਕਾਰ ਨੂੰ ਵੀ ਘੱਟ ਕੀਮਤ ‘ਤੇ ਵਧੀਆ ਚੀਜ਼ ਪ੍ਰਾਪਤ ਹੋ ਸਕੇਗੀ। ਉਨ•ਾਂ ਕਿਹਾ ਕਿ ਕਿਸਾਨ, ਖੇਤੀ ਜਿਣਸਾਂ ਦੀ ਪੈਦਾਵਾਰ ਤਾਂ ਕਰ ਲੈਂਦੇ ਹਨ, ਪਰੰਤੂ ਮੰਡੀਕਰਨ ਵਿਚ ਮੁਹਾਰਤ ਨਾ ਹੋਣ ਕਾਰਨ ਉਨ•ਾਂ ਨੂੰ ਲਾਹੇਵੰਦ ਭਾਅ ਨਹੀਂ ਮਿਲਦਾ, ਜਿਸ ਕਾਰਨ ਬਹੁਤੀ ਵਾਰੀ ਉਨ•ਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਉਨ•ਾਂ ਕਿਹਾ ਕਿ ਕਿਸਾਨ ਫ਼ਸਲਾਂ, ਫਲ਼, ਸਬਜ਼ੀਆਂ, ਦੁੱਧ ਆਦਿ ਪੈਦਾ ਕਰਨ ਲਈ ਸਾਰਾ ਸਾਲ ਪੂਰੀ ਮਿਹਨਤ ਕਰਦਾ ਹੈ, ਪਰੰਤੂ ਜਦੋਂ ਮੰਡੀਕਰਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਖੇਤੀ ਜਿਣਸ ਕਿਸੇ ਵਪਾਰੀ ਜਾਂ ਦੁਕਾਨਦਾਰ ਨੂੰ ਦੇ ਦਿੰਦਾ ਹੈ, ਜੋ ਸਸਤੇ ਭਾਅ ‘ਤੇ ਖ਼ਰੀਦ ਕੇ ਮਹਿੰਗੇ ਭਾਅ ‘ਤੇ ਖਪਤਕਾਰਾਂ ਤੱਕ ਪਹੁੰਚਾਉਂਦੇ ਹਨ। ਇਸ ਤਰ•ਾਂ ਕਈ ਵਾਰ ਕਿਸਾਨ ਨੂੰ ਉਸ ਦੀ ਲਾਗਤ ਵੀ ਨਹੀਂ ਬਚਦੀ। ਉਨ•ਾਂ ਕਿਹਾ ਕਿ ਅਜੋਕੇ ਸਮੇਂ ਵਿਚ ਉਹੀ ਕਿਸਾਨ ਸਫਲ ਹੋ ਸਕਦਾ ਹੈ, ਜੋ ਕਹੀ ਦੇ ਨਾਲ-ਨਾਲ ਤੱਕੜੀ ਵੀ ਫੜੇਗਾ।
ਉਨ•ਾਂ ਦੱਸਿਆ ਕਿ ਫਿਲਹਾਲ ਇਹ ਮੰਡੀ ਹਫ਼ਤੇ ਵਿਚ ਇਕ ਜਾਂ ਦੋ ਦਿਨ ਲੱਗੇਗੀ ਅਤੇ ਇਸ ਦੀ ਸਫਲਤਾ ਨੂੰ ਦੇਖਦਿਆਂ ਬਾਅਦ ਵਿਚ ਦਿਨ ਵਧਾਏ ਵੀ ਜਾ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਸਬੰਧੀ ਗਠਿਤ ਕੀਤੀ ਕਮੇਟੀ ਵੱਲੋਂ ਸਾਰੀਆਂ ਚੀਜ਼ਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ ਅਤੇ ਕੋਈ ਵੀ ਚੀਜ਼ ਵੱਧ ਕੀਮਤ ‘ਤੇ ਨਹੀਂ ਵੇਚੀ ਜਾ ਸਕੇਗੀ। ਇਸ ਮੌਕੇ ਡੀ. ਡੀ. ਪੀ. ਓ ਸ੍ਰੀ ਗੁਰਦਰਸ਼ਨ ਕੁੰਡਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਰਵੇਲ ਸਿੰਘ ਔਲਖ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਸ੍ਰੀ ਮਨੋਜ ਸ਼ਰਮਾ, ਇੰਜੀ. ਜਗਦੀਸ਼ ਸਿੰਘ, ਸ. ਰੇਸ਼ਮ ਸਿੰਘ ਧੰਜੂ, ਟ੍ਰੈਫਿਕ ਇੰਚਾਰਜ ਸ੍ਰੀ ਦਰਸ਼ਨ ਲਾਲ ਸ਼ਰਮਾ, ਸ੍ਰੀ ਸਾਹਿਲ ਓਬਰਾਏ ਤੋਂ ਇਲਾਵਾ ਅਗਾਂਹਵਧੂ ਕਿਸਾਨ, ਡੇਅਰੀ ਫਾਰਮਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Scroll To Top