Home / ਪੰਜਾਬ / ਰੁੜਕਾ ਸਕੂਲ ‘ਚ ਸ: ਮੋਹੀ ਨੇ ਲਹਿਰਾਇਆ ਤਿਰੰਗਾ
ਰੁੜਕਾ ਸਕੂਲ ‘ਚ ਸ: ਮੋਹੀ ਨੇ ਲਹਿਰਾਇਆ ਤਿਰੰਗਾ

ਰੁੜਕਾ ਸਕੂਲ ‘ਚ ਸ: ਮੋਹੀ ਨੇ ਲਹਿਰਾਇਆ ਤਿਰੰਗਾ

ਜੋਧਾਂ / ਸਰਾਭਾ 26 ਜਨਵਰੀ ( ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ ) ਸਰਕਾਰੀ ਹਾਈ ਸਕੂਲ ਰੁੜਕਾ ਜਿਲ•ਾ ਲੁਧਿਆਣਾ ਵਿਖੇ 26 ਜਨਵਰੀ ਗਣਤੰਤਰਤਾ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਨਜੀਤ ਸਿੰਘ ਮੋਹੀ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਸਮੇਂ ਜਿੱਥੇ ਬੱਚਿਆਂ ਵਲੋਂ ਮਨੋਹਰ ਧੁਨਾਂ ਰਾਹੀ ਰਾਸਟਰੀ ਗੀਤ ਗਾਇਆ ਗਿਆ ਉਥੇ ਹੀ ਮੁੱਖ ਮਹਿਮਾਨ ਸ: ਮੋਹੀ ਵਲੋਂ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗ੍ਰਾਮ ਪੇਸ ਕੀਤਾ ਗਿਆ । ਸਕੂਲ ਦੇ ਮੁੱਖ ਅਧਿਆਪਕ ਮਨਜੀਤ ਸਿੰਘ ਬੁਢੇਲ ਨੇ ਗਣਤੰਤਰਤਾ ਦਿਵਸ ਦੀ ਮਹਾਨਤਾਂ ਅਤੇ ਦੇਸ ਦੀ ਅਜਾਦੀ ਲਈ ਸਹੀਦਾਂ ਵਲੋਂ ਕੀਤੀਆਂ ਮਹਾਨ ਕੁਰਬਾਨੀਆਂ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ। ਇਸ ਸਮੇਂ ਮੈਡਮ ਗੁਰਦੀਪ ਕੌਰ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਢੰਗ ਨਾਲ ਨਿਭਾਈ ਗਈ। ਇਸ ਸਮਾਰੋਹ ਦੌਰਾਨ ਪੀਟੀਏ ਪ੍ਰਧਾਨ ਕੁਲਵੰਤ ਸਿੰਘ ਭੰਗੂ, ਸੁਖਦੇਵ ਸਿੰਘ, ਦਰਸਨ ਸਿੰਘ ਪੰਚ, ਦਲਜੀਤ ਸਿੰਘ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜਰ ਸੀ ।

Scroll To Top