Home / featured / 10 ਕਰੋੜ ਦੇ ਪਾਰ ਪਹੁੰਚੀ ਹਵਾਈ ਯਾਤਰੀਆਂ ਦੀ ਗਿਣਤੀ
10 ਕਰੋੜ ਦੇ ਪਾਰ ਪਹੁੰਚੀ ਹਵਾਈ ਯਾਤਰੀਆਂ ਦੀ ਗਿਣਤੀ

10 ਕਰੋੜ ਦੇ ਪਾਰ ਪਹੁੰਚੀ ਹਵਾਈ ਯਾਤਰੀਆਂ ਦੀ ਗਿਣਤੀ

ਨਵੀਂ ਦਿੱਲੀ— ਦੇਸ਼ ‘ਚ ਘਰੇਲੂ ਮਾਰਗਾਂ ‘ਤੇ ਹਵਾਈ ਯਾਤਰੀਆਂ ਦੀ ਗਿਣਤੀ ਪਹਿਲੀ ਵਾਰ ਇਕ ਸਾਲ ‘ਚ 10 ਕਰੋੜ ਦੇ ਪਾਰ ਪਹੁੰਚ ਗਈ ਹੈ। ਪਿਛਲੇ ਸਾਲ ਘਰੇਲੂ ਮਾਰਗਾਂ ‘ਤੇ 11 ਕਰੋੜ 71 ਲੱਖ 76 ਹਜ਼ਾਰ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ ਸੀ, ਜੋ ਆਪਣੇ-ਆਪ ‘ਚ ਇਕ ਰਿਕਾਰਡ ਹੈ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਕੈਲੇਂਡਰ ਸਾਲ ‘ਚ ਇਹ ਆਂਕੜਾ 10 ਕਰੋੜ ਦੇ ਪਾਰ ਰਿਹਾ ਹੈ। ਇਸ ਤਰ੍ਹਾਂ ਇਸ ‘ਚ 17.31 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਸਤੇ ਜਹਾਜ਼ ਇੰਧਨ, ਵੱਧਦੇ ਮੁਕਾਬਲੇ ਅਤੇ ਲੋਕਾਂ ਦੇ ਖਰਚੇ ਦੀ ਸਮੱਰਥਾ ਵਧਣ ਕਾਰਨ ਲਗਾਤਾਰ 39 ਮਹੀਨੇ ਤੋਂ ਦੇਸ਼ ‘ਚ ਹਵਾਈ ਯਾਤਰਾ ਕਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਅਕਤੂਬਰ 2014 ਤੋਂ ਇਹ ਕ੍ਰਮ ਜਾਰੀ ਹੈ। ਨਾਗਰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਆਂਕੜਿਆਂ ਮੁਤਾਬਕ, ਪਿਛਲੇ ਸਾਲ ਦਸੰਬਰ ‘ਚ ਦੇਸ਼ ‘ਚ ਜਹਾਜ਼ ਦੀ ਯਾਤਰਾ ਕਰਨ ਵਾਲਿਆਂ ਦੀ ਗਿਣਤੀ 17.69 ਫੀਸਦੀ ਵੱਧ ਕੇ ਇਕ ਕਰੋੜ 12 ਲੱਖ 42 ਹਜ਼ਾਰ ‘ਤੇ ਪਹੁੰਚ ਗਈ ਸੀ, ਜੋ ਕਿਸੇ ਇਕ ਮਹੀਨੇ ਦਾ ਰਿਕਾਰਡ ਹੈ।

Scroll To Top