Home / featured / ਓਬਾਮਾ ਵੱਲੋਂ ਲਏ ਫੈਸਲੇ ‘ਤੇ ਮੁੜ ਵਿਚਾਰ ਕਰਨਗੇ ਟਰੰਪ
ਓਬਾਮਾ ਵੱਲੋਂ ਲਏ ਫੈਸਲੇ ‘ਤੇ ਮੁੜ ਵਿਚਾਰ ਕਰਨਗੇ ਟਰੰਪ

ਓਬਾਮਾ ਵੱਲੋਂ ਲਏ ਫੈਸਲੇ ‘ਤੇ ਮੁੜ ਵਿਚਾਰ ਕਰਨਗੇ ਟਰੰਪ

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਪਹਿਲਾਂ ਲਏ ਆਪਣੇ ਫੈਸਲਿਆਂ ‘ਤੇ ਮੁੜ ਵਿਚਾਰ ਕਰਨ ਬਾਰੇ ਸੋਚ ਰਹੇ ਹਨ। ਇਸ ਦੇ ਤਹਿਤ ਉਨ੍ਹਾਂ ਨੇ ਪੂਰਬੀ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨਾਲ ਹੋਈ ਟ੍ਰਾਂਸ਼-ਪੈਸੀਫਿਕ ਪਾਰਟਨਰਸ਼ਿਪ (ਟੀ. ਪੀ. ਪੀ.) ਨੂੰ ਬਣਾਏ ਰੱਖਣ ‘ਤੇ ਵਿਚਾਰ ਦਾ ਸੰਕੇਤ ਦਿੱਤਾ ਹੈ। ਚੀਨ ਦੇ ਵਧਦੇ ਪ੍ਰਭਾਵ ਦੇ ਜਵਾਬ ‘ਚ ਅਮਰੀਕਾ ਨੇ ਇਹ ਵਪਾਰ ਸਮਝੌਤਾ ਬਰਾਕ ਓਬਾਮਾ ਦੇ ਕਾਰਜਕਾਲ ‘ਚ ਕੀਤਾ ਸੀ, ਜਿਸ ਨੂੰ ਟਰੰਪ ਨੇ ਰੱਦ ਕਰ ਦਿੱਤਾ ਸੀ। ਇਸ ਪ੍ਰਕਾਰ ਬ੍ਰਿਟੇਨ ਦੇ ਦੱਖਣਪੰਥੀ ਨੇਤਾ ਦੇ ਵੀਡੀਓ ਨੂੰ ਰੀ-ਟਵੀਟ ਕਰਨ ਦੇ ਮਾਮਲੇ ‘ਚ ਟਰੰਪ ਨੇ ਖੇਦ ਜਤਾਇਆ ਹੈ। ਵੀਡੀਓ ‘ਚ ਮੁਸਲਿਮ ਭਾਈਚਾਰੇ ਦੇ ਵਿਅਕਤੀ ਨੂੰ ਹਿੰਸਾ ਕਰਦੇ ਹੋਏ ਦਿਖਾਇਆ ਗਿਆ ਸੀ। ਇਸ ਨੂੰ ਲੈ ਕੇ ਟਰੰਪ ਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਅਣ-ਬਣ ਵੀ ਹੋਈ ਸੀ।

Scroll To Top