Home / featured / ਅੱਤਵਾਦ ਨੂੰ ਖਤਮ ਕਰਨ ਲਈ ਕਰਨੀ ਪਵੇਗੀ ਹਰ ਕੋਸ਼ਿਸ਼ : ਰਾਜਨਾਥ
ਅੱਤਵਾਦ ਨੂੰ ਖਤਮ ਕਰਨ ਲਈ ਕਰਨੀ ਪਵੇਗੀ ਹਰ ਕੋਸ਼ਿਸ਼ : ਰਾਜਨਾਥ

ਅੱਤਵਾਦ ਨੂੰ ਖਤਮ ਕਰਨ ਲਈ ਕਰਨੀ ਪਵੇਗੀ ਹਰ ਕੋਸ਼ਿਸ਼ : ਰਾਜਨਾਥ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਤਵਾਦ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ‘ਤੇ ਜ਼ੋਰ ਦੇਣ ਨੂੰ ਕਿਹਾ ਅਤੇ ਅੱਤਵਾਦ ਨਿਰੋਧਕ ਨੂੰ ਪ੍ਰਾਥਮਿਕਤਾ ਦਾ ਖੇਤਰ ਦੱਸਦੇ ਹੋਏ ਕਿਹਾ ਕਿ ਇਸ ਖਤਰੇ ਨੂੰ ਖਤਮ ਕਰਨ ਲਈ ਤਾਲਮੇਲ ਦੀਆਂ ਸਾਰੀਆਂ ਕੋਸ਼ਿਸਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਗ੍ਰਹਿ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਰਾਜਨਾਥ ਸਿੰਘ ਨੇ ਅੱਤਵਾਦੀ ਗਤੀਵਿਧੀਆਂ ਖਿਲਾਫ ਚੁੱਕੇ ਗਏ ਕਦਮਾਂ ਦੀ ਸਮੀਖਿਆ ਦੌਰਾਨ ਅੱਤਵਾਦ ਦੇ ਵਿੱਤ ਪੋਸ਼ਣ ਅਤੇ ਨਕਲੀ ਭਾਰਤੀ ਮੁੱਦਰਾ ਨੂੰ ਰੋਕਣ ਦੀ ਰਣਨੀਤੀ ‘ਤੇ ਚਰਚਾ ਕੀਤੀ। ਬੈਠਕ ਦੌਰਾਨ ਰਾਜਨਾਥ ਨੇ ਵੱਖ-ਵੱਖ ਸੁਰੱਖਿਆ ਏਜੰਸੀਆਂ ਅਤੇ ਸੂਬਾ ਪੁਲਸ ਦੀ ਕਾਰਵਾਈ ਦੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਜ਼ਰੀਏ ਸਮੱਰਥਾ ਨਿਰਮਾਣ ‘ਤੇ ਧਿਆਨ ਦੇਣ ਦੀ ਵਕਾਲਤ ਕੀਤੀ।

Scroll To Top