Home / featured / ਰਾਹੁਲ ਦੀ ਸਿਆਸਤ ਦਾ ਤਰੀਕਾ ਗੈਰ-ਲੋਕਤੰਤਰਿਕ : ਸ਼ਾਹ
ਰਾਹੁਲ ਦੀ ਸਿਆਸਤ ਦਾ ਤਰੀਕਾ ਗੈਰ-ਲੋਕਤੰਤਰਿਕ : ਸ਼ਾਹ

ਰਾਹੁਲ ਦੀ ਸਿਆਸਤ ਦਾ ਤਰੀਕਾ ਗੈਰ-ਲੋਕਤੰਤਰਿਕ : ਸ਼ਾਹ

ਨਵੀਂ ਦਿੱਲੀ, —ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਲਾਉਂਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ  ਉਨ੍ਹਾਂ ਦੀ ਸਿਆਸਤ ਦੇ ਤੌਰ-ਤਰੀਕਿਆਂ ਨੂੰ ਗੈਰ-ਲੋਕਤੰਤਰਿਕ ਕਰਾਰ ਦਿੱਤਾ ਅਤੇ  ਕਿਹਾ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ‘ਚ ਕਾਂਗਰਸ ਪਾਰਟੀ ਵਲੋਂ ਰੁਕਾਵਟ ਪਾਉਣ ਨਾਲ ਇਹ ਸਪੱਸ਼ਟ ਹੁੰਦਾ ਹੈ। ਉਨ੍ਹਾਂ ਨੇ ਨਾਲ ਹੀ ਰਾਫੇਲ ਜੰਗੀ ਜਹਾਜ਼ ਸੌਦੇ ਨਾਲ ਜੁੜੀਆਂ ਗੱਲਾਂ ਨੂੰ ਰਾਸ਼ਟਰੀ ਹਿੱਤ ਨਾਲ ਜੁੜਿਆ ਦੱਸਦੇ ਹੋਏ ਇਸ ‘ਤੇ ਸਿਆਸਤ ਕਰਨ ਲਈ ਵੀ ਕਾਂਗਰਸ ਪ੍ਰਧਾਨ ਦੀ ਆਲੋਚਨਾ ਕੀਤੀ। ਅਮਿਤ ਸ਼ਾਹ ਨੇ ਇਹ ਗੱਲ ਭਾਜਪਾ ਸੰਸਦੀ ਦਲ ਦੀ ਬੈਠਕ ਦੌਰਾਨ ਕਹੀ। ਬੈਠਕ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੈਠਕ ‘ਚ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਜੀ ਦੀ ਸਿਆਸਤ ਦਾ ਤਰੀਕਾ ਗੈਰ-ਲੋਕਤੰਤਰਿਕ ਹੈ, ਇਸ ਲਈ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਇਸ ਤਰ੍ਹਾਂ ਰੁਕਾਵਟ ਪਾਈ ਗਈ।

Scroll To Top