Home / featured / ਰਾਸ਼ਟਰਪਤੀ ਨਾਲ ਮਿਲੇ ਰਾਹੁਲ, ਕੀਤੀ SIT ਜਾਂਚ ਦੀ ਮੰਗ
ਰਾਸ਼ਟਰਪਤੀ ਨਾਲ ਮਿਲੇ ਰਾਹੁਲ, ਕੀਤੀ SIT ਜਾਂਚ ਦੀ ਮੰਗ

ਰਾਸ਼ਟਰਪਤੀ ਨਾਲ ਮਿਲੇ ਰਾਹੁਲ, ਕੀਤੀ SIT ਜਾਂਚ ਦੀ ਮੰਗ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੱਜ ਲੋਇਆ ਦੀ ਮੌਤ ਦੇ ਮਾਮਲੇ ‘ਚ ਗੰਭੀਰ ਨਜ਼ਰ ਆ ਰਹੇ ਹਨ, ਜਿਸ ਦੌਰਾਨ ਰਾਹੁਲ ਅਤੇ ਹੋਰ ਵਿਰੋਧੀ ਧਿਰਾਂ ਦੇ ਆਗੂ ਜੱਜ ਲੋਇਆ ਦੀ ਮੌਤ ਦੇ ਮਾਮਲੇ ਸਬੰਧਿਤ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਰਾਸ਼ਟਰਪਤੀ ਭਵਨ ਪੁੱਜੇ।
ਰਾਹੁਲ ਨੇ ਦੱਸਿਆ ਕਿ ਰਾਸ਼ਟਰਪਤੀ ਕੋਵਿੰਦ ਨੇ ਇਸ ਮੁੱਦੇ ‘ਤੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਹੁਲ ਨੇ ਦੱਸਿਆ ਕਿ 15 ਦਲਾਂ ਦੇ 114 ਸੰਸਦ ਮੈਂਬਰਾਂ ਨੇ ਵਿਗਿਆਪਨ ‘ਤੇ ਦਸਤਖਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜੱਜ ਲੋਇਆ ਦੀ ਮੌਤ ਦਾ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ ਅਤੇ ਇਸ ਮਾਮਲੇ ‘ਤੇ ਰਾਸ਼ਟਰਪਤੀ ਨੇ ਤਸੱਲੀਬਖਸ਼ ਪ੍ਰਤੀਕਿਰਿਆ ਦਿੱਤੀ ਹੈ।

Scroll To Top