Home / ਪੰਜਾਬ / ਯੂਥ ਵੈਲਫੇਅਰ ਕਲੱਬ ਵੱਲੋਂ ਬਲਾਕ ਲੈਵਲ ਲੇਬਰ ਹੁਡ ਯੂਥ ਪਾਰਲੀਮੈਂਟ ਕਰਵਾਈ ਗਈ
ਯੂਥ ਵੈਲਫੇਅਰ ਕਲੱਬ ਵੱਲੋਂ ਬਲਾਕ ਲੈਵਲ ਲੇਬਰ ਹੁਡ ਯੂਥ ਪਾਰਲੀਮੈਂਟ ਕਰਵਾਈ ਗਈ

ਯੂਥ ਵੈਲਫੇਅਰ ਕਲੱਬ ਵੱਲੋਂ ਬਲਾਕ ਲੈਵਲ ਲੇਬਰ ਹੁਡ ਯੂਥ ਪਾਰਲੀਮੈਂਟ ਕਰਵਾਈ ਗਈ

ਸ਼ਾਹਕੋਟ, 12 ਮਾਰਚ (ਅਜ਼ਾਦ) ਨਹਿਰੂ ਯੁਵਾ ਕੇਂਦਰ ਜਲੰਧਰ, ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਦੇ ਜ਼ਿਲ•ਾ ਯੁਵਾ ਤਾਲਮੇਲਕ ਸੈਮਸਨ ਮਸੀਹ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਯੂਥ ਵੈਲਫੇਅਰ ਕਲੱਬ (ਰਜਿ.) ਸ਼ਾਹਕੋਟ ਦੇ ਪ੍ਰਧਾਨ  ਰਜਤ ਉੱਪਲ ਦੀ ਅਗਵਾਈ ‘ਚ ਬਲਾਕ ਲੈਵਲ ਲੇਬਰ ਹੁਡ ਯੂਥ ਪਾਰਲੀਮੈਂਟ ਕਰਵਾਈ ਗਈ, ਜਿਸ ਵਿੱਚ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ, ਜਦਕਿ ਗੁਲਜ਼ਾਰ ਸਿੰਘ ਥਿੰਦ, ਰਾਜ ਕੁਮਾਰ ਰਾਜੂ, ਰੋਮੀ ਗਿੱਲ, ਪਵਨ ਅਗਰਵਾਲ, ਬੀਬੀ ਤੇਜ ਕੌਰ, ਹਰਦੇਵ ਸਿੰਘ ਪੀਟਾ, ਕਮਲ ਨਾਹਰ ਸਾਰੇ ਐੱਮਸੀ. ਸ਼ਾਹਕੋਟ, ਬੂਟਾ ਸਿੰਘ ਕਲਸੀ ਸੀਨੀਅਰ ਕਾਂਗਰਸੀ ਆਗੂ, ਸੁੱਖਾ ਢੇਸੀ, ਬੌਬੀ ਗਰੋਵਰ, ਵਿਨੋਦ ਉੱਪਲ ਜਿਲਾਂ ਚੇਅਰਮੈਨ ਵਪਾਰ ਸੈੱਲ, ਬਿਕਰਮਜੀਤ ਸਿੰਘ ਬਜਾਜ ਵਿਸ਼ੇਸ ਮਹਿਮਾਨਾਂ ਵਜੋ ਸ਼ਾਮਲ ਹੋਏ। ਇਸ ਮੌਕੇ ਪਰਮਜੀਤ ਕੌਰ ਬਜ਼ਾਜ਼ ਉੱਪ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਕਰਦਿਆ ਵਲੰਟੀਅਰ ਕੁਮਾਰੀ ਮੋਨਿਕਾ ਨੇ ਨਹਿਰੂ ਯੁਵਾ ਕੇਂਦਰ ਸੰਗਠਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਉਪਰੰਤ ਮੁੱਖ ਮਹਿਮਾਨ ਸਤੀਸ਼ ਰਿਹਾਨ ਨੇ ਨਹਿਰੂ ਯੁਵਾ ਕੇਂਦਰ ਦੀਆਂ ਸਰਗਰਮੀਆ ਦੀ ਸਰਾਹਨਾ ਕਰਦੇ ਹੋਏ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੋਸ਼ਲ ਇਮਪਾਵਰਮੈਂਟ ਐਂਡ ਵੈਲਫੇਅਰ ਅਲਾਈਂਸ ਦੇ ਸਕੱਤਰ ਜਰਨਲ ਡਾਕਟਰ ਨਗਿੰਦਰ ਸਿੰਘ ਬਾਂਸਲ ਨੇ ਕੈਸਲੈਸ ਸੁਸਾਇਟੀ ਅਤੇ ਸਵੱਛ-ਭਾਰਤ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਗਿਆਨ ਸੈਦਪੁਰੀ ਨੇ ਹੁਨਰ ਵਿਕਾਸ ਅਤੇ ਨਸ਼ਾ-ਨਿਵਾਰਨ ਬਾਰੇ ਦੱਸਦਿਆ ਨਸ਼ਾ-ਰਹਿਤ ਸਮਾਜ ਦੀ ਸਿਰਜਣਾ ਉੱਪਰ ਜੋਰ ਦਿੱਤਾ। ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਨ ਸੁਸਾਇਟੀ ਨੇ ਵਾਤਾਵਰਨ ਦੇ ਬਚਾਉਣ ਦੇ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਯੂਥ ਵੈਲਫੇਅਰ ਕਲੱਬ ਦੇ ਸਰਪਰਸਤ ਦਵਿੰਦਰ ਸਿੰਘ ਆਹਲੂਵਾਲੀਆ ਨੇ ਬੇਟੀ ਬਚਾਓ-ਬੇਟੀ ਪੜਾਓ, ਸਿੱਖਿਆ ਅਤੇ ਜਨਧੰਨ ਯੋਜਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਭਾਵਪੂਰਤ ਲਫਜ਼ਾ ਵਿੱਚ ਲੜਕੀਆ ਨੁੰ ਸਿੱਖਿਅਤ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਲੜਕੀਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਦੀ ਅਪੀਲ ਕੀਤੀ। ਰਤਨ ਸਿੰਘ ਰੱਖੜਾ ਪ੍ਰਧਾਨ ਨਿਰੋਗ ਯੋਗ ਸੰਸਥਾ ਸ਼ਾਹਕੋਟ ਨੇ ਯੋਗਾ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਰੱਜਤ ਉੱਪਲ ਨੇ ਆਏੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਕਲੱਬ ਦੇ ਅਹੁਦੇਦਾਰਾਂ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਨੂੰ ਕਲੱਬ ਵਲੋ ਕਿਤਾਬਾਂ ਰੂਪੀ ਸਨਮਾਨ ਚਿੰਨ• ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਨੀਲ ਉੱਪਲ, ਬਰਿੰਦਰਜੀਤ ਸਿੰਘ ਰਾਜਾ, ਸੁਰਜੀਤ ਲਾਲ, ਪਵਨ ਭੱਲਾ, ਰਾਜ ਕੁਮਾਰ, ਲੱਕੀ ਬੱਤਰਾ, ਰੋਹਿਤ ਜਿੰਦਲ, ਰਵੀ ਗਰੋਵਰ, ਰੀਸ਼ੂ ਸੋਬਤੀ, ਵਿਸ਼ਾਲ ਗੋਇਲ, ਸਨੀ ਗੋਸਾਈ, ਵਿੱਕੀ ਅਰੋੜਾ, ਸਤਵੀਰ ਸੱਤੀ ਆਦਿ ਹਾਜ਼ਰ ਸਨ।
ਫੋਟੋ ਈ-ਮੇਲ ਤੋਂ ਪ੍ਰਾਪਤ ਕਰੋ ਜੀ।

Scroll To Top