Home / ਪੰਜਾਬ / ਬੱਚਿਆਂ ਨੂੰ ਘਰ-ਘਰ ਜਾ ਕੇ ਪਿਲਾਈਆਂ ਪੋਲੀਓ ਰੋਧੀ ਬੂੰਦਾਂ
ਬੱਚਿਆਂ ਨੂੰ ਘਰ-ਘਰ ਜਾ ਕੇ ਪਿਲਾਈਆਂ ਪੋਲੀਓ ਰੋਧੀ ਬੂੰਦਾਂ

ਬੱਚਿਆਂ ਨੂੰ ਘਰ-ਘਰ ਜਾ ਕੇ ਪਿਲਾਈਆਂ ਪੋਲੀਓ ਰੋਧੀ ਬੂੰਦਾਂ

ਸ਼ਾਹਕੋਟ, 12 ਮਾਰਚ (ਅਜ਼ਾਦ) ਰਾਸ਼ਟਰੀ ਪਲਸ ਪੋਲੀਓ ਅਭਿਆਨ ਤਹਿਤ ਡਾ. ਦਵਿੰਦਰ ਕੁਮਾਰ ਸਮਰਾ ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਦੀ ਅਗਵਾਈ ਹੇਠ ਬਲਾਕ ਸ਼ਾਹਕੋਟ ‘ਚ ਅੱਜ ਦੂਸਰੇ ਦਿਨ ਵੈਕਸੀਨੇਟਰ ਟੀਮਾਂ ਵੱਲੋਂ ਘਰ-ਘਰ ਜਾ ਕੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧੀ ਬੂੰਦਾਂ ਪਿਲਾਈਆਂ ਗਈਆਂ। ਇਸੇ ਤਹਿਤ ਸਰਕਾਰੀ ਡਿਸਪੈਂਸਰੀ ਪਿੰਡ ਤਲਵੰਡੀ ਸੰਘੇੜਾ, ਸ਼ਾਹਕੋਟ ਦੇ ਡਾ: ਗੁਰਪ੍ਰੀਤ ਸਿੰਘ ਪ੍ਰਿੰਸ ਰੂਰਲ ਮੈਡੀਕਲ ਅਫ਼ਸਰ ਦੀ ਦੇਖ-ਰੇਖ ਹੇਠ ਮੁਲਾਜ਼ਮਾਂ ਵਲੋਂ ਘਰ-ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ ਗਈ। ਇਸ ਮੌਕੇ ਡਾ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜੇ ਬੱਚੇ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਹਨ, ਉਨਾਂ ਬੱਚਿਆਂ ਨੂੰ 13 ਮਾਰਚ ਦਿਨ ਮੰਗਲਵਾਲ ਨੂੰ ਵੀ ਘਰ-ਘਰ ਜਾ ਕੇ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਪੰਕਜ ਅਰੋੜਾ ਫਾਰਮਾਸਿਸਟ, ਸਰੋਜ ਬਾਲਾ ਏਐੱਨਐੱਮ., ਸਤਵਿੰਦਰ ਕੌਰ ਐੱਲਐੱਚਵੀ., ਦਲਵਿੰਦਰ ਕੌਰ ਆਸ਼ਾਂ ਵਰਕਰ ਆਦਿ ਹਾਜ਼ਰ ਸਨ।
ਫੋਟੋ ਈ-ਮੇਲ ਤੋਂ ਪ੍ਰਾਪਤ ਕਰੋ ਜੀ।

Scroll To Top