Home / ਪੰਜਾਬ / ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਦੀ ਸਰਬਸੰਮਤੀ ਨਾਲ ਹੋਈ ਚੋਣ
ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਦੀ ਸਰਬਸੰਮਤੀ ਨਾਲ ਹੋਈ ਚੋਣ

ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਦੀ ਸਰਬਸੰਮਤੀ ਨਾਲ ਹੋਈ ਚੋਣ

ਸ਼ਾਹਕੋਟ, 12 ਮਾਰਚ (ਅਜ਼ਾਦ) ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਦੀ ਮੀਟਿੰਗ ਬਾਬਾ ਨਾਮਦੇਵ ਭਵਨ ਮੁਹੱਲਾ ਢੇਰੀਆਂ ਸ਼ਾਹਕੋਟ ਵਿਖੇ ਗੁਰਮੀਤ ਸਿੰਘ ਬਜਾਜ, ਕੇਵਲ ਸਿੰਘ ਬੱਟੂ, ਧਰਮਪਾਲ ਸਿੰਘ ਕਰੀਰ, ਰਤਨ ਸਿੰਘ ਰੱਖੜਾ ਸਾਰੇ ਸਭਾ ਦੇ ਸਰਪਰਸਤਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੁਰਾਣੀ ਕਮੇਟੀ ਭੰਗ ਕਰਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਪ੍ਰਧਾਨ ਸੁਰਿੰਦਰ ਸਿੰਘ ਸਹਿਗਲ ਨੂੰ ਚੁਣਿਆ ਗਿਆ, ਜਦਕਿ ਸੀਨੀਅਰ ਵਾਈਸ ਪ੍ਰਧਾਨ ਮਨਜੀਤ ਕੁਮਾਰ ਦੇਦ, ਵਾਈਸ ਪ੍ਰਧਾਨ ਬਿਕਰਮਜੀਤ ਸਿੰਘ ਬਜਾਜ, ਜਨਰਲ ਸੈਕਟਰੀ ਅਵਤਾਰ ਸਿੰਘ, ਸਹਾਇਕ ਸੈਕਟਰੀ ਭੁਪਿੰਦਰ ਸਿੰਘ ਜੱਸਲ, ਕੈਸ਼ੀਅਰ ਮਲਕੀਤ ਸਿੰਘ ਜੱਸਲ, ਸਹਾਇਕ ਸੁਰਜੀਤ ਸਿੰਘ ਕੋਹਾੜ ਅਤੇ ਮੈਨੇਜਰ ਸੁਖਦੇਵ ਧਵਨ, ਸੰਤੋਖ ਸਿੰਘ ਬੈਂਕ ਵਾਲੇ, ਡਾ. ਨਰੇਸ਼ ਸੱਗੂ, ਜਤਿੰਦਰਪਾਲ ਸਿੰਘ ਬੱਲਾ (ਚਾਰਾਂ) ਨੂੰ ਸਲਾਹਕਾਰ ਚੁਣਿਆ ਗਿਆ। ਇਸ ਤੋਂ ਇਲਾਵਾ ਜਸਵਿੰਦਰ ਸਿੰਘ ਹੈਪੀ, ਸੌਰਵ ਕੁਮਾਰ, ਗੁਰਦਿਆਲ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਸਾਰਿਆਂ ਨੂੰ ਕਮੇਟੀ ‘ਚ ਕਾਰਜਕਾਰੀ ਮੈਂਬਰ ਚੁਣਿਆ ਗਿਆ। ਇਸ ਮੌਕੇ ਸਭਾ ਦੀ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਸੁਰਿੰਦਰ ਸਿੰਘ ਸਹਿਗਲ ਨੇ ਕਿਹਾ ਕਿ ਕਸ਼ੱਤਰੀਆ ਟਾਂਕ ਸਭਾ ਵੱਲੋਂ ਉਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਭਾ ਵੱਲੋਂ ਨਵੇਂ ਚੁਣੇ ਗਏ ਪ੍ਰਧਾਨ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਦੀਦ, ਪਰਮਜੀਤ ਸਿੰਘ ਵੀਆਈਪੀ, ਕਾਮਰੇਡ ਜਸਵੰਤ ਲਾਲ, ਤਾਰਾ ਚੰਦ ਸਾਬਕਾ ਐੱਮਸੀ, ਅਵਤਾਰ ਸਿੰਘ ਸਹਿਗਲ, ਰਜਿੰਦਰ ਸਿੰਘ ਕੋਹਾੜ, ਅਵਤਾਰ ਸਿੰਘ ਕੋਹਾੜ, ਮਲਕੀਤ ਸਿੰਘ ਜੱਸਲ, ਸੁਰਿੰਦਰ ਬੱਬੂ, ਮੋਹਨ ਲਾਲ ਆਦਿ ਹਾਜ਼ਰ ਸਨ।

Scroll To Top